ਗ਼ਜ਼ਲ 11/4
ਯਾਦਾਂ ਬਣੀਆਂ ਮੇਰੀਆਂ ਮੇਰੇ ਸ਼ਾਮਾਂ ਦੇ ਪਰਛਾਵੇਂ
ਕਸਰ ਤੇਰੀ ਹੈ ਹੁਣ ਬਾਕੀ ਤੂੰ ਕਦੋਂ ਮੁੜ ਕੇ ਆਵੇਂ
ਦਿਲ ਵਿਚ ਗੱਲਾਂ ਕਈ ਹੁਣ ਇਕਠੀਆਂ ਹੋਈਆਂ
ਉਡੀਕਾਂ ਤੇਰੀਆਂ ਨੇ ਸਾਨੂੰ, ਕਦੋਂ ਆਕੇ ਹੋਰ ਸੁਨਾਵੇਂ
ਲੰਘ ਗਿਆ ਜੋ ਵੇਲਾ ਮੁੜਕੇ ਫਿਰ ਨਹੀਂ ਆਉਦਾ
ਗੰਢਾਂ ਦਿਲ ਵਿਚ ਬਝਨ ਜਿਉਂ ਜਿਉਂ ਦੇਰ ਲਗਾਵੇਂ
ਮਿਠੀਆਂ ਯਾਦਾਂ ਇਕਠੀਆਂ ਹੋ ਕੇ ਭੜਥੂ ਪਾਵਣ
ਰਾਤਾਂ ਦੀ ਨੀਦ ਉਡਾਵੇਂ ਪੁਛਾਂ ਜੇ ਕਦੀ ਮਿਲ ਜਾਵੇਂ
ਭੁਲੀਆਂ ਸੋਚਾਂ ਜਦ ਆਵਣ ਉਹ ਮੈਨੂੰ ਤੜਪਾਵਨ
ਚਿਰਾਂ ਤੱਕ ਚੈਨ ਨਾ ਆਵੇ ਜਾ ਬੈਠਾਂ ਧੁਪੇ ਕਦੀ ਛਾਵੇਂ
ਅਜੀਬ ਕਹਾਣੀ ਸੋਚਾਂ ਦੀ ਬੱਚਪਣ ਤੇ ਜਵਾਨੀ ਦੀ
ਵੱਖੋ ਵੱਖ ਨੇ ਰੰਗ ਨਿਆਰੇ ਕਦੀ ਜੋੜੇਂ ਕਦੀ ਮਿਟਾਵੇਂ
ਭੁਲ ਭੁਲਾ ਕੇ ਸਭੇ ਸੋਚਾਂ ਹੁਣ ਪ੍ਰਭੂ ਦੇ ਲੜ ਲੱਗ ਜਾ
"ਥਿੰਦ"ਚੰਗੀਆਂ ਸੋਚਾਂ ਨੇਕ ਇਰਾਦੇ ਦਿਲ ਵਸਾਵੇਂ
ਇੰਜ:ਜੋਗਿੰਦਰ ਸਿੰਘ "ਥਿੰਦ"
( ਸਿਡਨੀ )
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ