ਗ਼ਜ਼ਲ 24/4
ਪਾਪਾਂ ਦੇ ਧੂੰਏਂ ਨਾਲ ਮੇਰਾ ਦਿਲ ਵਿਗੜ ਗਿਆ
ਇਲਾਜ ਨਾ ਕੋਈ ਵੀ ਦੱਸਦਾ ਮੈਂ ਜਿਧਰ ਗਿਆ
ਪਹਿਲਾਂ ਸਾਰੇ ਮੇਰੇ ਨਾਲ ਸੀ ਹੱਮਦਰਦੀ ਕਰਦੇ
ਅਜ ਹਾਲਤ ਵਿਗੜੀ ਹਰ ਇਕ ਕਿਧਰ ਗਿਆ
ਅੱਗੇ ਪਿਛੇ ਫਿਰਦੇ ਸੀ ਸਾਰੇ ਵੇਖੋ ਮਤਲਭ ਲਈ
ਲੋੜ ਪਈ ਤਾਂ ਕੋਈ ਓਧਰ ਕੋਈ ਇਧਰ ਗਿਆ
ਸੱਚੇ ਦਿਲੋਂ ਅਸਾਂ ਤਾਂ ਹਰ ਇਕ ਦੀ ਏ ਬਾਂਹ ਫੜੀ
ਸਾਂਨੂੰ ਲੋੜ ਪਈ ਤਾਂ ਹਰ ਇਕ ਹੋ ਤਿੱਤਰ ਗਿਆ
ਡੌਲਿਆਂ 'ਚ ਏ ਜਿਨਾਂ ਚਿਰ ਜਾਨ ਲੋਕੀਂ ਝੁਕਦੇ ਨੇ
ਹੱਥਾਂ'ਚ ਲੈਣੀ ਪਈ ਸੋਟੀ ਹਰ ਇਕ ਬਿਫਰ ਗਿਆ
ਜਿਹੜਾ ਦਿਨ ਰਾਤ ਤੇਰੀ ਸੇਵਾ ਵਿਚ ਰਹਿੰਦਾ ਸੀ
ਅੱਜ ਵੇਖ ਕੇ ਤੇਰੀ ਹਾਲਤ ਕਿਵੇਂ ਹੈ ਬਿਟਰ ਗਿਆ
ਜੜਾਂ ਸੁਕੀਆਂ ਪਤੇ ਸੁਕੇ, ਮੁਕ ਗਈਆਂ ਨੇ ਆਸਾਂ
"ਥਿੰਦ"ਅਪਣੇ ਬੱਲ ਬੂਤੇ ਚਲ,ਸੱਭ ਖਿਲਰ ਗਿਆ
ਇੰਜ: ਜੋਗਿੰਦਰ ਸਿੰਘ "ਥਿੰਦ"
( ਸਿਡਨੀ )
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ