'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

08 May 2022

 ਗ਼ਜ਼ਲ                                        39 /4(ਅਮ੍ਰਿਤਸਰ)

ਵਤਨ ਦੀ ਮਿੱੱਟੀ ਚੁੱਮ ਕੇ ਇਕ ਨਵਾਂ ਹੀ ਸਰੂਰ ਆ ਗਿਆ

ਦਰਦਾਂ ਨੇ ਸਾਰੀਆਂ ਭੁਲੀਆਂ ਚਿਹਰੇ ਤੇ ਨੂਰ ਆ ਗਿਆ

ਸਰਦਲ ਅਪਣੇ ਘਰ ਦੀ ਜੱਦ ਖੁਸ਼ੀ ਨਾਲ ਏ ਪਾਰ ਕੀਤੀ

ਬੀਤੀਆਂ ਯਾਦਾਂ ਆਈਆਂ ਪੱਲ ਪੱਲ ਮਸ਼ਾਹੂਰ ਆ ਗਿਆ

ਚਾਰੇ ਪਾਸੇ ਅਨੋਖੀ ਹੀ ਹੋਂਦ ਮੇਰੇ ਵਤਨ ਨੇ ਵੇਖੋ ਖਿਲਾਰੀ

ਹਵਾ ਵੀ ਨਿਰਾਲੀ ਲੱਗੇ ਜਿਸ ਤਰਾਂ ਕੋਹੇ ਨੂਰ ਆ ਗਿਆ

ਬਾਰ ਬਾਰ ਉਠ ਕੇ ਗੇਟ ਖੋਲ ਬਾਹਰ ਵੱਲ ਜਾਕੇ ਤੱਕਾਂ

ਯਾਰਾਂ ਦੇ ਟੋਲਿਆਂ ਵਿਚ ਬੈਠ ਨਵਾਂ ਹੀ ਗਰੂਰ ਆ ਗਿਆ

ਸੁਪਨਿਆਂ ਵਿਚ ਸਤਾਰਿਆਂ ਤੇ ਜਾ ਪੀਘਾਂ ਨੂੰ ਝੂਟਦੇ

ਬਦਲਿਆ ਜੀਵਨ ਤੇ ਅਨੋਖਾ ਨਸ਼ਾ ਭਰਭੂਰ ਆ ਗਿਆ

ਸ਼ਾਇਦ ਯਾਦਾਂ ਪਿਛਲੇ ਦੇਸ਼ ਦੀਆਂ ਕਦੀ ਭੁਲ ਹੀ ਜਾਵਣ

"ਥਿੰਦ"ਛੱਡ ਜੋ ਏ ਬੀਤਿਆ ਓਥੇ ਹੁਣ ਤਾਂ ਦੂਰ ਆ ਗਿਆ

ਇੰਜ: ਜੋਗਿੰਦਰ ਸਿੰਘ  "ਥਿੰਦ"

( ਅਮ੍ਰਿਤਸਰ )





No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ