ਗ਼ਜ਼ਲ 4 /5
ਜ਼ਮਾਨਾ ਕਿਨਾਂ ਬਦਲ ਗਿਆ ਤੂੰ ਵੀ ਬਦਲ ਜ਼ਮਾਨੇ ਨਾਲ
ਜੇਕਰ ਰਹਿ ਗਿਆ ਪਿਛੇ ਸੱਭ ਤੋਂ ਤੇਰਾ ਹੋਵੇਗਾ ਬੁਰਾ ਹਾਲ
ਫਿਰ ਪੱਛਤਾਇਆਂ ਕੁਝ ਵੀ ਕਰ ਨਹੀਂ ਸੱਕਨਾਂ ਤੂੰ ਪਿਆਰੇ
ਮੌਕਾ ਮਿਲਿਆ ਇੰਜ ਗਵਾਇਆ ਪੱਛੜ ਗਿਆ ਕਈ ਸਾਲ
ਦਿਲ ਦੀਆਂ ਤਾਂਘਾਂ ਦਿਲ ਦੇ ਵਿਚ ਰਹੀਆਂ ਸਾਥੀ ਅੱਗੇ ਹੋਏ
ਫਿਕਰਾਂ ਨਾਲ ਰੰਗ ਹੋਇਆ ਕਾਲਾ ਜਿਹੜਾ ਹੁੰਦਾ ਸੀ ਲਾਲ
ਮਿਹਨੱਤ ਨਾਲ ਸੱਬ ਕੁਝ ਮਿਲਦਾ ਹੁਣ ਉਠ ਹਮਲਾ ਮਾਰ
ਪੱਕਾ ਇਰਾਦਾ ਕਰਕੇ ਅੱਗਲੀ ਪਿਛਲੀ ਕਸਰ ਕੱਢ ਵਿਖਾਲ
ਫਿਰ ਵੇਖੀਂ ਦੁਨੀਆਂ ਮੂੰਹ ਵਿਚ ਉੰਗਲਾਂ ਪਾਉਦੀਂ ਤੈਨੂੰ ਵੇਖ
ਲੋਕੀਂ ਤੇਥੋਂ ਆ ਆਕੇ ਸਿਖਣਗੇ ਤੂੰ ਕੀਤਾ ਇਹ ਕਿਵੇਂ ਕਮਾਲ
ਮਿਹਨੱਤ ਵਿਚ ਹੈ ਰੱਬ ਵੱਸਦਾ ਉਹ ਦੇੰਦਾ ਸੱਦਾ ਹੀ ਅਸੀਸਾਂ
"ਥਿੰਦ"ਰੱਬ ਦੀਆਂ ਅਸੀਸਾਂ ਜੋ ਮਿਲੀਆਂ ਉਹ ਰੱਖ ਸੰਭਾਲ
ਇੰਜ: ਜੋਗਿੰਦਰ ਸਿੰਘ "ਥਿੰਦ"
( ਅਮ੍ਰਿਤਸਰ )
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ