ਗਜਲ 32/5
ਹੌਸਲਾ ਜਿਨਾਂ ਦਾ ਪੱਕਾ ਉਹ ਕਰ ਦਰਆ ਪਾਰ ਜਾਂਦੇ
ਪਿਆਰ ਜਿਨਾਂ ਦਾ ਕੱਚਾ ਉਹ ਅੱਧਵਾਟੇ ਹੀ ਹਾਰ ਜਾਂਦੇ
ਕਿਸੇ ਤੇ ਅਪਣਾ ਆਪ ਵਾਰਕੇ ਬੇ ਗਰਜ ਹੋਕੇ ਤਾਂ ਵੇਖੋ
ਵੱਧ ਤੋਂ ਵੱਧ ਤੁਹਾਡੇ ਉਤੇ ਸੱਭ ਮਿਲਕੇ ਬੱਲਹਾਰ ਜਾਂਦੇ
ਬਿਨਾਂ ਮਿਤਰਾਂ ਜਿੰਦਗੀ ਦਾ ਉਕਾ ਹੀ ਨਾਂ ਮਜਾ ਰਹਿੰਦਾ
ਕੱਦਰ ਦਾਨ ਤਾਂ ਦੋਸਤਾਂ ਉਤੇ ਅਪਣਾ ਆਪ ਵਾਰ ਜਾਂਦੇ
ਉਤੋਂ ਪੱਕੇ ਤੇ ਵਿਚੋਂ ਕੱਚੇ ਬੜੇ ਨੇ ਇਸ ਦੁਣੀਆਂ ਅੰਦਰ
ਸੋਚ ਕੇ ਯਾਰੀ ਪਾਓਣੀ ਕਈ ਕੱਚਾ ਕਰ ਇਕਰਾਰ ਜਾਂਦੇ
ਦਰਦਾਂ ਸੱਮਝ ਕੇ ਜੋ ਐਵੇਂ ਕਰਦੇ ਨੇ ਸਹਾਇਤਾ ਤੁਹਾਡੀ
ਕਈ ਤਾਂ ਬਣੀ ਬਣਾਈ ਬਾਤ ਬਿਲਕੁਲ ਵਿਗਾੜ ਜਾਂਦੇ
ਹਰ ਇਕ ਨਾਲ ਕਰੋ ਨੇਕੀ ਤੇ ਅਪਣਾ ਆਪ ਵਾਰ ਦੇਵੋ
"ਥਿੰਦ"ਸਾਰੇ ਕਰਨ ਨੇਕੀ ਤੇ ਵੇਖੀਂ ਸਾਰੇ ਬੱਲਹਾਰ ਜਾਂਦੇ
ਜੋਗਿੰਦਰ ਸਿੰਘ "ਥਿੰਦ"
ਅੰਮ੍ਰਿਤਸਰ 1
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ