'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

08 February 2015

                  
                 

9 Feb 2015

ਸੌਖਾ ਸਫ਼ਰ(ਸੇਦੋਕਾ)

1.

ਮੈਂ ਸੁਪਨਾ  ਹਾਂ
ਟੁੱਟ  ਜਾਵਾਂ ਸਵੇਰੇ
ਆਸ ਰੱਖ, ਆਵਾਂਗਾ
ਕਦੀ ਤਾਂ ਮਿਲੂ
ਤੇਰੇ ਦਿਲ ਵਿੱਚ ਥਾਂ
ਰੱਜ ਫਿਰ ਜੀ ਲਵਾਂ। 

2.
ਦਰਦ ਮਾਣ
ਰਹਿਮਤਾਂ ਦਾ ਨੂਰ
ਦਾਤਾ ਭਰੇ ਸਰੂਰ
ਪਕੜ ਸਾਜ਼
ਅਜਿਹੀ ਕੱਢ ਸੁਰ 
ਹੋਵੇ ਸੌਖਾ ਸਫ਼ਰ। 


ਇੰਜ: ਜੋਗਿੰਦਰ ਸਿੰਘ "ਥਿੰਦ"                      
 ( ਸਿਡਨੀ )


 

17 December 2014

ਮੁੰਕਰ ਹਾਂ




ਮੇਂ ਕਾਫਰ ਹਾਂ
ਮੇਂ ਤੈਂਥੋਂ ਮੁੰਕਰ ਹਾਂ
ਤੂੰ ਜ਼ੁਲਮ ਨਾਂ ਰੋਕੇਂ

ਜੋ ਕੁਝ ਹੁੰਦਾ
ਕਹਿੰਦੇ ਤੇਰੀ ਰਜ਼ਾ
ਕਿਓਂ ਹੈ ਵਿਤਕਰਾ

   ਇੰਜ; ਜੋਗਿੰਦਰ ਸਿੰਘ ਥਿੰਦ
    (ਅੰਮ੍ਰਿਤਸਰ---ਸਿਡਨੀ )


 

06 November 2014

ਪੰਜਾਂਬੀ ਗਜ਼ਲ




ਯਤਨ ਬੜੇ ਕੀਤੇ, ਪਰ ਘਟ ਨਾ ਹੋਈਆਂ ਦੂਰੀਆਂ
ਕੁਜ ਓਸ ਦੀਆਂ ਤੇ,ਕੁਜ ਮੇਰੀਆ ਸੀ ਮਜਬੂਰੀਆਂ

ਝਰਨੇਆਂ ਦੇ ਕੋਲ ਬੈਠ,ਜੋ ਅਰੰਬੀ ਸੀ ਦਾਸਤਾਂ
ਓਸ ਦਿਆਂ ਆਖਰੀ ਸਤਰਾਂ ਅਜੇ ਵੀ ਅਧੂਰੀਆਂ

ਸੁਖ ਜਿਨਾਂ ਦਾ ਹਮੇਸਾਂ ਮੇਂ ਮੰਗਿਆ ਏ ਖੁਦਾ ਤੋ਼
ਓਹ ੳਲਟਾ ਵੇਖੋ ਕਿਵੇ ਵਟਦੇ ਰਹੇ ਨੇ ਘੂਰੀਆਂ

ਕਿਕਰਾ਼ ਦੇ ਨਿਮੇ਼ ਜਿਹੇ਼ ਪਰਛਾਂਵੇ਼ਆਂ 'ਚ ਬੈਠ ਬੈਠ
ਭੁਲੀਆ ਨਾਂ.ਖਾਂਦੀਆਂ ਸੀ ਜੋ. ਤੇਰੇ ਹਥੋਂ ਚੂਰੀਆਂ

ਦਿਲਾਂ 'ਚ ਰਹਿਣ ਖੋਟਾਂ. ਬੁਲਾਂ ਤੇ ਨੇ ਖਚਰੇ ਹਾਸੇ
ਓਹਨਾਂ ਦਿਲਾਂ ਦੀਆਂ ਆਸਾਂ ਨਾਂ ਹੋਂਣ ਕਦੇ ਪੂਰੀਆਂ

"ਥਿੰਦ" ਹਰ ਘਰ ਬਣੇਗਾ.ੳਦੋਂ ਸੁਰਗ ਦਾ ਨਿਮੂਨਾ
 ਜਦੋਂ ਪਿਆਰ ਨਾਲ ਘਟਣ ਦਿਲਾਂ ਦੀਆ ਦੂਰੀਆ


                 ਿੲੰਜ: ਜੋਗਿੰਦਰ ਸਿੰਘ "ਥਿੰਦ"
                   ( ਅੰਮ੍ਰਿਤਸਰ----ਸਿਡਨੀ)






 

10 October 2014

    (1)
ਨਿਕਲਿ ਘਰੋਂ
ਹੁੰਦਾ ਵੇਖ ਤਮਾਸ਼ਾ
ਸਰੇ ਆਮ ਬਜ਼ਾਰੀਂ
ਝੂਠ ਪਾਖੰਡ
ਦੁਲਤੀਆਂ ਮਾਰਨ
ਸ਼ਰੀਫ ਮਤਾੜਨ
   (2)
ਆਵੇ ਓ ਵਲ੍ਹੀ
ਪੀਰ ਪੈਗਮਬਰ
ਮਾਨੁਖਤਾ ਦੇ ਘਰ
ਕਰੇ ਪਾਸਾਰ
ਦੁਖਦੀ ਰਘ ਹਟਾ
ਸਚ ਦਾ ਦੀਪ ਜਗਾ ।
       (3)
ਦਿਨ ਤੇ ਰਾਤ
ਖਰਾਸੇ ਜੁਤਾ ਬੰਦਾ
ਲਗਾ ਏ ਖੋਪੀਂ ਚੰਗਾ
ਖੂਨ ਪਸੀਨਾ
ਔਖਾ ਹੋਇਆਂ ਜੀਣਾ
ਪਰ ਜੀਣਾ ਤਾਂ ਜੀਣਾ

    ਇੰਜ: ਜੋਗਿੰਦਰ ਸਿੰਘ "ਥਿੰਦ"
                     (ਸਿਡਨੀ)

28 September 2014

ਪੰਜਾਬੀ ਗਜ਼ਲ,


ਮੁਠੀ 'ਚ ਮਿਟੀ ਵਤਨ ਦੀ ਲੈ, ਤੂੰ ਕਸਮਾਂ ਸੀ ਖਾਦੀਆਂ
ਅਜ ਤਕ ਤੇਨੂੰ ਓਡੀਕਦੇ, ਕਦੋਂ ਮੋੜੇਂਗਾ ਆਕੇ ਭਾਜੀਆ

ਆ਼ੰਗਣ 'ਚ ਲਗਾ ਅੰਬ ਵੀ, ਓਡੀਕਦਾ ਆਖਰ ਸੁਕਿਆਿ
ਰੁਤਾਂ ਨੇ ਫਿਰ ਬਦਲੀਆ਼ , ਲੌਟ ਆਈਆਂ ਮਰਗਾਬੀਆਂ

ਅਖਾਂ ਚ ਰੜਕਾਂ ਪੈ ਗਈਆਂ,ਝਲ ਝਲ ਧੂੜ ਰਾਹਾਂ ਦੀ
ਚਨ ਤਾਰੇ ਗਵਾਹੀ ਦੇਣਗੇ,ਹਰ ਰੁਤੇ ਪੁਛਦੇ ਹਾਜੀਆਂ

ਖਾਲੀ ਏ ਚਿੜੀਆਂ ਦੇ ਆਹਿਣੇ, ੳਡਗੈ ਨੇ ਬੋਟ ਸਾਰੇ
ਹੁਣ ਤਾਂ ਹਬੀਬਾ ਪਹੁੰਚ ਜਾ, ਦਰਦਾਂ ਨੇ ਬੇਹਸਾਬੀਆਂ

ਬੁਲਾਂ ਤੇ ਅਟਕੇ ਸਾਹਿ ਵੇਖ ,"ਥਿੰਦ" ਨੂੰ ਪੲੈ ਓਡੀਕਦੇ
ਯਾ ਰਬ ਸਭੇ ਬਖਸ਼ ਦੇਵੀਂ, ਹੋਈਆਂ ਨੇ ਜੋ ਵੀ ਖਰਾਬੀਆਂ

             ਇੰਜ: ਜੋਗਿੰਦਰ ਸਿੰਘ "ਥਿੰਦ"
                            ( ਸਿਡਨੀ )












 

13 September 2014

ਅਥਾਹਿ



    (1)
ਅਜੀਬ ਖੇਲ
ਕਰਤੇ ਦਾ ਕੌਤਕ
ਬੰਦਾ ਕਿਥੋਂ ਆਉਂਦਾ
ਕੱਟਕੇ ਪੈਂਢਾ
ਕਿਥੇ ਅਲੋਪ ਹੋਵੇ
ਗੁ੍ੱਥੀ ਕੌਣ  *ਬਲੋਵੇ 

     (2)
ਗਾਥਾ ਨੇ ਕਈ
ਪ੍ਰਮਾਨ ਨਹੀ ਕੇਈ
ਪਰ ਮੰਨਦੇ ਸਾਰੇ
ਡਰਾਵੇ ਦੇਂਦੇ
ਜਾਂ ਸੁਰਗਾਂ ਦੇ ਡ੍ਰਾਮੇ
ਹਨੇਰੇ ਦੀਆਂ ਗਲਾਂ

   (3)
ਤਾਰੇ ਲਿਤਾੜੇ
ਸਮੁੰਦਰ ਘੰਘਾਲੇ
ਧਰਤੀ *ਮਾਰੇ ਫਾਲੇ
ਨਵੀਆਂ ਖੋਜਾਂ
ਮੌਤੋ ਤੋਂ ਅੱਗੇ ਕਿਥੇ
ਕਈਆਂ ਮਾਰੇ ਮੱਥੇ

    ਇੰਜ ਜੋਗਿੰਦਰ ਸਿੰਘ ਥਿੰਦ
               ( ਸਿਡਨੀ )
                                       * ਬਲੋਵੇ =ਸੁਲਝਾਵੇ,   *ਮਾਰੇ ਫਾਲੇ = ਡ੍ਰਿਲਿੰਗ ਕੀਤੀ

30 August 2014

ਪੰਜਾਬੀ ਗਜ਼ਲ

ਹੱਥ 'ਚ ਕਾਨੀ,ਦਿਮਾਗ ਏ ਖਾਲੀ,ਇਹ ਕੀ ਹੋਈ ਜਾਂਦਾ
ਮੁਕੀ ਸੱਤਆ,ਗ਼ਲ੍ਹਾ ਏ ਸੁਕਿਆ,ਤਨ ਮਨ ਸੋਈ ਜਾਂਦਾ

ਵਿਚ ਦੁਰਾਹੇ ਖਿਲੋ,ਮੂੰਹ 'ਚ ਉੰਗਲਾਂ ਪਾ,ਹੱਕਾ ਬ੍ੱਕਾ ਹੋ
ਵੇਖ ਤਮਾਸ਼ਾ ਦੁਨੀਆਂ ਦਾ,ਵਾਲ ਅੱਪਣੇ ਹੀ ਖੋਹੀ ਜਾਂਦਾ

ਧੱਕੇ,ਵੱਟੇ ਮਾਰਨ, ਕਪੜੇ ਪਾੜਣ,ਫੁਟਪਾਠ ਤੇ ਹੀ ਬੈਠਾ
ਅੱਪਣੇ ਉਚੇ ਘਰ ਵਲ ਵੇਖ ਵੇਖ ਉਚੀ ਉਚੀ ਰੋਈ ਜਾਂਦਾ

ਢੋਈ ਨਾ ਦੇਵੇ ਕੋਈ,ਇਹ ਨਿਮਾਣੀ ਜ਼ਿੰਦਗੀ ਲੱਗੇ ਔਖੀ
'ਥਿੰਦ' ਬਿਨ ਭਾਗਾਂ ਜੀਣਾ ਵੀ ਕਿਨਾ ਮੁਸ਼ਕਲ ਹੋਈ ਜਾਂਦਾ

                       ਇੰਜ:ਜੋਗਿੰਦਰ ਸਿੰਘ "ਥਿੰਦ
                                                (ਸਿਡਨੀ)