'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

03 March 2013

ਬੰਦ ਬੈਠਕ

ਬੰਦ ਬੈਠਕ
ਕੋਲ ਕੋਈ ਨਹੀਂ ਏ
ਹਵਾਲਾਤ ਹੀ
ਬਣਦੀ ਜਾ ਰਹੀ ਏ
ਖੁੱਸ਼ਕ ਅੱਖਾਂ
ਖੁੱਲ੍ਹੇ- ਖੁੱਲ੍ਹੇ ਨੇ ਲੱਬ
ਚਿਹਰੇ ਪਰ
ਸਮੇਂ ਦੀਆਂ ਝੱਲਕਾਂ
ਹੋਰ ਉਭਰੇ
ਕਾਲੇ਼- ਕਾਲੇ਼ ਦਾਇਰੇ
ਹਵਾ ਹੋ ਗਏ
ਯਾਦਾਂ ਦੇ ਹਮਸਾਏ
ਤੱੜਕ ਟੁੱਟੀ
ਰਿਸ਼ਤਿਆਂ ਦੀ ਡੋਰ
ਤੜਫੜਾ ਕੇ
ਡਿੱਗਾ ਅਰਸ਼ੋਂ ਪੰਛੀ
ਤਨਹਾਈ ਦੇ
ਜਾ਼ਲ ਚਾਰ ਚੁਫੇ਼ਰੇ
ਸਹਿਕੇ ਰੂਹ
ਉੱਡ ਜਾਣ ਦੇ ਡਰੋਂ
ਬੁਹਤ ਘੱਟ
ਆਸ ਏ ਪਾਸ ਹੁਣ
ਜਾਂ ਫਿਰ ਕੋਈ
ਮਸੀਹਾ ਆ ਕੇ ਆਰ
ਕਰੇ ਫੜਕੇ ਪਾਰ


ਜੋਗਿੰਦਰ ਸਿੰਘ  ਥਿੰਦ

2 comments:

  1. ਡੂੰਘੇ ਦਰਦ 'ਚ ਭਿੱਜੇ ਬੋਲ.....
    ਹਵਾ ਹੋ ਗਏ
    ਯਾਦਾਂ ਦੇ ਹਮਸਾਏ
    ਤੱੜਕ ਟੁੱਟੀ
    ਰਿਸ਼ਤਿਆਂ ਦੀ ਡੋਰ
    ਤੜਫੜਾ ਕੇ
    ਡਿੱਗਾ ਅਰਸ਼ੋਂ ਪੰਛੀ

    ਜਦੋਂ ਰਿਸ਼ਤਿਆਂ ਦੀ ਡੋਰ ਟੁੱਟ ਜਾਵੇ, ਪੰਛੀ ਨੇ ਤਾਂ ਫੜਫੜਾਉਣਾ ਹੀ ਹੈ,ਅੱਖੀਆਂ ਕਿਸੇ ਮਸੀਹੇ ਨੂੰ ਉਡੀਕਦੀਆਂ ਨੇ ...ਸ਼ਾਇਦ ....ਸ਼ਾਇਦ ਕਿਤੋਂ ਕੋਈ ਆ ਹੀ ਜਾਵੇ...ਇਹ ਦਰਦ ਵੰਡਾ ਹੀ ਜਾਵੇ।

    ReplyDelete
  2. ਬੰਦ ਬੈਠਕ
    ਕੋਲ ਕੋਈ ਨਹੀਂ ਏ
    ਹਵਾਲਾਤ ਹੀ
    ਬਣਦੀ ਜਾ ਰਹੀ ਏ

    ਇੱਕਲਤਾ ਦਾ ਅਹਿਸਾਸ ਕਰਵਾਉਂਦੇ ਬੋਲ !

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ