ਦੋ ਮਾਰਚ 2013 ਨੂੰ ਜਲੰਧਰ (ਪੰਜਾਬ) ਨੇੜੇ ਇਕ ਸਕੂਲ ਬੱਸ ਤੇ ਟਰੱਕ ਵਿਚ ਟੱਕਰ ਹੋ ਗਈ। 13 ਬਚਿਆਂ ਦੀ ਜਾਣ ਚਲੀ ਗਈ ਤੇ ਕਈ ਜ਼ਖ਼ਮੀ ਹੋ ਗਏ। ਹਾਇਕੁ ਕਲਮ ਰੋ ਪਈ ਤੇ ਆਪ ਮੁਹਾਰੇ ਸ਼ਰੱਧਾ ਦੇ ਫੁਲ ਹਾਇਕੁ ਰੂਪ ਧਾਰ ਗਏ ਜੋ ਇਸ ਤਰਾਂ ਪੇਸ਼ ਹਨ ।
(1) ਲੂਏਂ ਲੂਏਂ ਹੀ
ਕਲੇਜੇ ਮਧੋਲ ਕੇ
ਖਿਲਾਰੇ ਭੋਏਂ
(2) ਡੰਗੋਰੀ ਟੁੱਟ
ਔਹ ਸੜਕੇ ਪਈ
ਬਿਲਕੀ ਕੁੱਖ
ਜੋਗਿੰਦਰ ਸਿੰਘ ਥਿੰਦ
(1) ਲੂਏਂ ਲੂਏਂ ਹੀ
ਕਲੇਜੇ ਮਧੋਲ ਕੇ
ਖਿਲਾਰੇ ਭੋਏਂ
(2) ਡੰਗੋਰੀ ਟੁੱਟ
ਔਹ ਸੜਕੇ ਪਈ
ਬਿਲਕੀ ਕੁੱਖ
ਜੋਗਿੰਦਰ ਸਿੰਘ ਥਿੰਦ
ਥਿੰਦ ਅੰਕਲ ਜੀ, ਇੱਕ ਤਿੱਖਾ ਦਰਦ ਹੋਇਆ ਆਪ ਦੇ ਹਾਇਕੁ ਪੜ੍ਹ ਕੇ। ਭਿਆਨਕ ਹਾਦਸੇ ਦੀ ਤਸਵੀਰ ਅੱਖਾਂ ਸਾਹਮਣੇ ਘੁੰਮ ਗਈ।
ReplyDeleteਆਪ ਦੀ ਕਲਮ ਨੇ ਪਹਿਲੀ ਵਾਰ ਹਾਇਕੁ ਵਿਧਾ ਅਪਣਾਈ । ਸਭ ਤੋਂ ਪਹਿਲਾਂ ਤਾਂ ਇਸ ਦੀਆਂ ਮੁਬਾਰਕਾਂ ਕਬੂਲੋ ਥਿੰਦ ਅੰਕਲ ਜੀ।
ReplyDeleteਭਿਆਨਕ ਹਾਦਸੇ ਦਾ ਭਿਆਨਕ ਦ੍ਰਿਸ਼ ਆਪ ਨੇ ਹਾਇਕੁ ਰਾਹੀਂ ਭਿਆਨ ਕੀਤਾ ਹੈ। ਕਿੰਨੇ ਦਰਦੀਲੇ ਹਾਇਕੁ ਨੇ। ਮਾਪਿਆਂ ਦੀਆਂ ਰੋਂਦੀਆਂ ਅੱਖੀਆਂ ਤੇ ਹੌਕੇ-ਹਾਵੇ ਸਾਫ਼ ਸੁਣਾਈ ਦੇ ਰਹੇ ਹਨ। ਇਹੋ ਹਾਇਕੁ ਕਲਮ ਦੀ ਸਫ਼ਲਤਾ ਹੈ।