ਅੱਜ ਮਹਿਲਾ ਦਿਵਸ ਹੈ , ਪਰ ਇਕ ਭੱਠੇ 'ਤੇ ਕੰਮ ਕਰਦੀ ਮਜ਼ਦੂਰ ਮਹਿਲਾ ਕੀ ਇਹ ਜਾਣਦੀ ਹੈ ਕਿ ਇਸ ਦਿਨ ਦਾ ਕੀ ਮਤਲਬ ਹੈ ? ਉਸ ਦੀ ਦਸ਼ਾ ਨੂੰ ਹਾਇਕੁ ਅੱਖ਼ ਨੇ ਅੱਖ਼ਰਾਂ 'ਚ ਇਸ ਤਰਾਂ ਨਾਪਿਆ ਹੈ ।
ਜੋਗਿੰਦਰ ਸਿੰਘ ਥਿੰਦ
1.
ਮਿੱਟੀ ਮਧੋਲ਼
ਸਾਂਚੇ ਪਾ-ਪਾ ਉਲਟੇ
ਕੁੱਛੜ ਬਾਲ
2.
ਰੁਲ਼ੇ ਬਾਲੜੀ
ਸਿਖਰ ਦੁਪਹਿਰ
ਭੁੱਖ ਕਹਿਰ
3.
ਤੜਕੇ ਉੱਠ
ਲਹੂ ਪਸੀਨਾ ਇੱਕ
ਸ਼ਾਮਾਂ ਆਉਣ
4.
ਮਿੱਟੀ-ਮਿੱਟੀ ਹੋ
ਭਿਓਂ ਸੁੱਕੀ-ਮਿੱਸੀ ਖਾ
ਭੋਏਂ ਸੌਂਵੇ ਜਾ
5.
ਨਾਰੀ ਦਿਵਸ
ਫਟੇ ਹਾਲ ਕੱਪੜੇ
ਪਾ ਲਵੇ ਮਨਾ
5.
ਨਾਰੀ ਦਿਵਸ
ਫਟੇ ਹਾਲ ਕੱਪੜੇ
ਪਾ ਲਵੇ ਮਨਾ
ਜੋਗਿੰਦਰ ਸਿੰਘ ਥਿੰਦ
ਆਪ ਦੇ ਹਾਇਕੁ ਸੱਚ ਬਿਆਨਦੇ ਨੇ।
ReplyDeleteਭੱਠੇ 'ਤੇ ਕੰਮ ਕਰਦੀ ਔਰਤ ਦੇ ਬਿੰਬ ਨੂੰ ਚਿੱਤਰਦੇ ਹਾਇਕੁ !