'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

10 March 2013

ਦਿੜ੍ਹਤਾ

(1)     

         ਠਿੱਲ ਹੀ ਪਿਆ 
      ਗਹਿਰਾਈਆਂ ਦਾ ਕੀ
         ਤੂਫਾਨਾਂ ਦਾ ਕੀ

(2)       

          ਦਿਸੇ ਗਗਨ
       ਨਾ ਮੰਜ਼ਲ ਦਾ ਪਤਾ
            ਬੇਸਿਰਾ ਘੇਰਾ

(3)       

          ਸਾਂ ਸਾਂ ਚੁਫੇਰੇ
        ਥੱਪ ਥੱਪ ਪਾਣੀਆਂ
          ਗਵਾਚੀ ਦਿਸ਼ਾ

(4)      

             ਇਕੱਲ ਲੂਹੇ
         ਬੇਵਸ  ਫ਼ਰਿਸ਼ਤੇ
           ਦਿੜ੍ਹਤਾ ਜਿੱਤੇ


ਜੋਗਿੰਦਰ ਸਿੰਘ   ਥਿੰਦ

      

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ