(1)
ਅੱਖਾਂ ਦਾ ਤਾਰਾ
ਮਸਾਂ ਪਲਿਆ, ਟੁਟਾ
ਆਖਰ ਕਿਓਂ
(2)
ਸਿਰ ਤੋਂ ਪੱਲੂ
ਅਚਨਚੇਤ ਲੱਥਾ
ਆਖਰ ਕਿਓਂ
(3)
ਘੰਢਾਰਾ ਖੁਸਾ
ਮਾਸੂਮ ਫੁਲਾਂ ਹਥੋਂ
ਆਖਰ ਕਿਓਂ
(4)
ਬੇਬੱਸ ਆਂਸੂਂ
ਹੌਕੇ ਬੁਲਾਂ ਤੇ ਰੁਕੇ
ਆਖਰ ਕਿਓਂ
(4)
ਤੈਥੋਂ ਹਾਂ ਬਾਗੀ
ਤੜਥੱਲ ਮਚਾਈ
ਆਖਰ ਕਿਓਂ
ਜੋਗਿੰਦਰ ਸਿੰਘ ਥਿੰਦ
( ਸਿਡਨੀ)
ਫੁੱਲਾਂ ਵਾਂਗੂ ਖਿੜ ਖਿੜ, ਬੇਗਰਜ਼ ਮਹਿਕ ਖਲਾਰ ਛੱਡੋ ! ਨੇਕੀ ਕਰੋ ਭੁੱਲ ਜਾਵੋ, ਪਿਆਰ ਮਿਨਾਰ ਉਸਾਰ ਛੱਡੋ ! ਓਏ ਦਰਦਾਂ ਵੰਡਾਉਣ ਵਾਲਿਆ ਇੱਕ ਚੀਸ ਤਾਂ ਕਲੇਜੇ ਰਹਿ ਗਈ | ਆਸਾਂ ਦੀ ਲਾਟ 'ਦਿਲ -ਜਲੀ' ਗਮ ਖਾਰ ਬਣ ਅੰਦਰ ਲਹਿ ਗਈ । 'ਥਿੰਦ' ਆਪਣੀ ਹੀ ਅੱਗ ਸੇਕ ਤੂੰ ਭਾਵੇਂ ਭੁੱਬਲ ਹੀ ਬਾਕੀ ਰਹਿ ਗਈ।thindkamboj1939@gmail.com
ਆਪਦੀ ਇਸ ਲਿਖਤ ਨੇ ਬਹੁਤ ਭਾਵੁਕ ਕਰ ਦਿੱਤਾ । ਬਹੁਤ ਹੀ ਡੂੰਘੀ ਸੋਚ 'ਚ ਪਾ ਗਈ ......ਸੋਚ ਸੋਚ ਹਾਰੀ ਪਰ ਇਸ ਕਿਓਂ ਦਾ ਕੋਈ ਜਵਾਬ ਨਹੀਂ ਲੱਭਾ ।
ReplyDelete