ਰੇ
ਦਿਲ ਦੀ ਗਲ ਲੁਕਾ ਨਹੀ ਹੋਣੀ
ਪੜ੍ਹ ਲੈਂਦੇ ਨੇ ਚਿਹਰੇ ਲੋਕ ।
ਖੋਟ ਦਿਲਾਂ ਤੇ ਭਾਰੂ ਹੁੰਦੀ,
ਅੱਜ ਤੱਕ ਬਚੇ ਕਿਹੜੇ ਲੋਕ ।
ਦੂਰ ਅੱਸਮਾਨੇ ਉਡਿਆ ਨਾਂ ਕਰ,
ਉਤੋਂ ਡਿਗ, ਖਾਣ ਥਿਪੇੜੇ ਲੋਕ ।
ਅਪਣੇ ਬੱਲ੍ਹ-ਬੂਤੇ ਮਾਰ ਉਡਾਰੀ
ਆਲ ਦਿਵਾਲੇ ਫਿਰਨਗੇ ਤੇਰੇ ਲੋਕ ।
ਸੱਚ ਨੇ ਹੀ ਤੇਰੀ ਤਾਕਤ ਬਣਨਾ ,
ਤੇੜਦੇ ਵੇਖੇ ਨੇ ਕੱਚ ਬਥੇਰੇ ਲੋਕ ।
ਮੁਠੀ 'ਚ ਚਾਨਣ ਘੁਟ ਕੇ ਰੱਖੀਂ
ਖੱਬਰੇ ਕਿਵੇਂ ਰਹਿੰਦੇ ਹਨੇ੍ਰੇ ਲੋਕ ।
ਦੋ ਚਾਰ ਕਦਮ ਪੁਟ ਤਾਂ ਸਹੀ,
ਵੇਖੀਂ ਮਿਲਣ ਗੇ ਆ ਬਿਥੇਰੇ ਲੋਕ ।
ਕੰਡੇ ਲਾਗੇ ਡਿਬੋ ਲੈਂਦੇ ਨੇ ਬੇੜੇ,
"ਥਿੰਦ" ਹੋਣ ਨਾਂਸ਼ੁਕਰੇ ਜਿਹੜੇ ਲੋਕ ।
ਜੋਗਿੰਦਰ ਸਿੰਘ ਥਿੰਦ
( ਸਿਡਨੀ )
(M) 0468400585
ਦਿਲ ਦੀ ਗਲ ਲੁਕਾ ਨਹੀ ਹੋਣੀ
ਪੜ੍ਹ ਲੈਂਦੇ ਨੇ ਚਿਹਰੇ ਲੋਕ ।
ਖੋਟ ਦਿਲਾਂ ਤੇ ਭਾਰੂ ਹੁੰਦੀ,
ਅੱਜ ਤੱਕ ਬਚੇ ਕਿਹੜੇ ਲੋਕ ।
ਦੂਰ ਅੱਸਮਾਨੇ ਉਡਿਆ ਨਾਂ ਕਰ,
ਉਤੋਂ ਡਿਗ, ਖਾਣ ਥਿਪੇੜੇ ਲੋਕ ।
ਅਪਣੇ ਬੱਲ੍ਹ-ਬੂਤੇ ਮਾਰ ਉਡਾਰੀ
ਆਲ ਦਿਵਾਲੇ ਫਿਰਨਗੇ ਤੇਰੇ ਲੋਕ ।
ਸੱਚ ਨੇ ਹੀ ਤੇਰੀ ਤਾਕਤ ਬਣਨਾ ,
ਤੇੜਦੇ ਵੇਖੇ ਨੇ ਕੱਚ ਬਥੇਰੇ ਲੋਕ ।
ਮੁਠੀ 'ਚ ਚਾਨਣ ਘੁਟ ਕੇ ਰੱਖੀਂ
ਖੱਬਰੇ ਕਿਵੇਂ ਰਹਿੰਦੇ ਹਨੇ੍ਰੇ ਲੋਕ ।
ਦੋ ਚਾਰ ਕਦਮ ਪੁਟ ਤਾਂ ਸਹੀ,
ਵੇਖੀਂ ਮਿਲਣ ਗੇ ਆ ਬਿਥੇਰੇ ਲੋਕ ।
ਕੰਡੇ ਲਾਗੇ ਡਿਬੋ ਲੈਂਦੇ ਨੇ ਬੇੜੇ,
"ਥਿੰਦ" ਹੋਣ ਨਾਂਸ਼ੁਕਰੇ ਜਿਹੜੇ ਲੋਕ ।
ਜੋਗਿੰਦਰ ਸਿੰਘ ਥਿੰਦ
( ਸਿਡਨੀ )
(M) 0468400585
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ