ਪਹਿਲੇ ਪਹਿਰੀਂ ਜਾਗਕੇ ਵੀ,ਰੱਬ ਨੂੰ ਪਾਣਾ ਔਖਾ ਹੋਇਆ
ਗੁਨਾਹਿ ਕੀਤੇ ਨੇ ਏਨੇ ਕਿ, ਹਿਸਾਬ ਲਗਾਣਾ ਔਖਾ ਹੋਇਆ
ਪੱਲ ਪੱਲ ਲੰਗਿਆ ਉਡੀਕਦਿਆਂ, ਅੱਖਾਂ ਨੇ ਪੱਥਰਾਈਆਂ
ਸਾਰੀ ਉਮਰ ਕਸੀਟਾਂ ਵੱਟੀਆਂ,ਹੁਣ ਨਿਭਾਣਾ ਔਖਾ ਹੋਇਆ
ਉ਼ੱਡ ਉੱਡ ਰੇਤਾ ਅੱਖਾਂ ਭਰੀਆਂ,ਤੇ ਬੁਲਾਂ ਤੇ ਜੱਮੀਂ ਸਿਕਰੀ
ਕਿਹੜੇ ਰਾਹੀਂ ਪਾਇਆ ਸਜਨਾਂ, ਪੈਂਰ ਉਠਾਨਾਂ ਔਖਾ ਹੋਇਆ
ਕੌਡੀਆਂ ਦੇ ਭਾ ਵਿਕਣ ਜਿੰਦਾਂ, ਤੇ ਇੰਸਾਫ ਨਾ ਦਿਸੇ ਕਿਧਰੇ
ਅੱਬਲਾ ਰੁਲੀ ਵਿਚ ਬਜ਼ਾਰੀਂ , ਲਾਜ ਬਚਾਨਾਂ ਔਖਾ ਹੋਇਆ
ਏ-ਸੀ ਕਮਰਿਆਂ ਅੰਦਰ ਵੀ, ਜਿਨ੍ਹਾਂ ਅੱਤ ਦੀ ਲਗੇ ਗਰਮੀ
ਇਹੋ ਜਿਹੇ ਰਹਿਬਰਾਂ ਤੋਂ ਹੁਣ, ਹੱਥ ਛਡਾਣਾਂ ਔਖਾ ਹੋਇਆ
ਮਿੱਟੀ ਨਾਲ ਕਈ ਹੋਏ ਮਿੱਟੀ,ਚੁਕ ਟੋਕਰੀ ਸਿਰ ਫੋੜਾ ਕੀਤੇ
'ਥਿੰਦ' ਵੇਖ ਵਿਤਕਰਾ ਲੇਖਾਂ ਦਾ,ਦਿਲ ਟਿਕਾਣਾ ਔਖਾ ਹੋਇਆ
ਜੋਗਿੰਦਰ ਸਿੰਘ "ਥਿੰਦ"
( ਸਿਡਨੀ )

No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ