(1)
ਪੌਲੀ ਕੁ ਤੇਲ
ਹਟੀਓਂ ਲੈ ਦੀਵੇ ਪਾ
ਚਾਨਣ ਕਰ ਲਿਆ
ਇਹ ਦਿਵਾਲੀ
ਮਾਹੀ ਬਿਣ ਨਾ ਭਾਵੇ
ਦੀਵੇ ਦੀ ਲੋ ਸਤਾਵੇ ।
(2)
ਮੇਰੇ ਵਰਗੇ
ਬੇਠੇ ਨੇ ਬਾਡਰ ਤੇ
ਕਈ ਦੀਵੇ ਘੱਰ ਦੇ
ਫੁਲ ਝਿੜੀਆਂ
ਸਿਰਾਂ ਉਤੋਂ ਲੰਗਣ
ਦਿਲੋਂ ਸੁਖਾਂ ਮੰਗਣ ।
(3)
ਕੱਖਾਂ ਦੀ ਕੁਲੀ
ਬੈਠੀ ਤੱਕਦੀ ਥਾਲੀ
ਬੱਚੇ ਮੰਗਣ ਰੋਟੀ
ਅੱਜ ਦੀਵਾਲੀ
ਹਸਰਤਾਂ ਦੀ ਬਾਲ੍ਹੀ
ਭੁੱਖ-ਚਾਨਣ ਵਾਲੀ
ਇਜੰ: ਜੋਗਿੰਦਰ ਸਿੰਘ ਥਿੰਦ
(ਸਿ਼ਡਨੀ)
ਥਿੰਦ ਅੰਕਲ ਜੀ ਦੇ ਸੇਦੋਕਾ 'ਚ ਵਿਛੋੜੇ ਦਾ ਦਰਦ ਉੱਘੜ ਕੇ ਸਾਹਮਣੇ ਆਉਂਦਾ ਹੈ। ਆਪ ਦੀਆਂ ਲਿਖਤਾਂ ਦੀ ਇੱਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਇਹਨਾਂ 'ਚ ਗੁਆਚਦੇ ਜਾਂਦੇ ਸ਼ਬਦਾਂ ਦਾ ਪ੍ਰਯੋਗ ਬਾਖੂਬੀ ਮਿਲਦਾ ਹੈ।
ReplyDeleteਪੌਲੀ ਸ਼ਬਦ ਦਾ ਸੁੰਦਰ ਪ੍ਰਯੋਗ ਕੀਤਾ ਗਿਆ ਹੈ ਜਿਸ ਦਾ ਸ਼ਾਬਦਿਕ ਅਰਥ ਚੁਆਨੀ ਹੁੰਦਾ ਹੈ।