ਫੁੱਲਾਂ ਵਾਂਗੂ ਖਿੜ ਖਿੜ, ਬੇਗਰਜ਼ ਮਹਿਕ ਖਲਾਰ ਛੱਡੋ ! ਨੇਕੀ ਕਰੋ ਭੁੱਲ ਜਾਵੋ, ਪਿਆਰ ਮਿਨਾਰ ਉਸਾਰ ਛੱਡੋ ! ਓਏ ਦਰਦਾਂ ਵੰਡਾਉਣ ਵਾਲਿਆ ਇੱਕ ਚੀਸ ਤਾਂ ਕਲੇਜੇ ਰਹਿ ਗਈ | ਆਸਾਂ ਦੀ ਲਾਟ 'ਦਿਲ -ਜਲੀ' ਗਮ ਖਾਰ ਬਣ ਅੰਦਰ ਲਹਿ ਗਈ । 'ਥਿੰਦ' ਆਪਣੀ ਹੀ ਅੱਗ ਸੇਕ ਤੂੰ ਭਾਵੇਂ ਭੁੱਬਲ ਹੀ ਬਾਕੀ ਰਹਿ ਗਈ।thindkamboj1939@gmail.com
Labels
- ਪੰਜਾਬੀ ਗਜ਼ਲ (71)
- ਸੇਦੋਕਾ (29)
- ਉਰਦੂ ਗਜ਼ਲ (22)
- ਹਾਇਕੁ (22)
- ਚੋਕਾ (19)
- ਗੀਤ (17)
- ਸ਼ੇਅਰ (6)
- (ਮਾਂ ਦਿਨ ਪਰ) (5)
- (ਇਕ ਖੁਲੀ ਕਵਿਤਾ) (4)
- ਕਵਿਤਾ (4)
- ਤਾਂਕਾ (4)
- ਅੱਖੀਆਂ (3)
- ਪੰਜਾਬੀ ਲੋਕ ਗੀਤ (3)
- ਅਠਾਸੀ (2)
- ਗਜ਼ਲ (2)
- ਹਾਇਬਨ (2)
- Valentine Day (1)
- ਖੁਲ੍ਹੀ ਕਵਿਤਾ (1)
- ਗੀਤ-(ਵਸੀਅਤ) (1)
- ਚੌਕਾ (1)
- ਦਹਨਾ (1)
- ਦਿਵਾਲ( (1)
- ਮਾਂ (1)
- ਯਾਦ--ਜੰਨਮ ਦਿਨ ਤੇ (1)
- ਲੇਖ (1)
- ਸੋਚ (1)
29 July 2015
ਪਂੰਜਾਬੀ ਗਜ਼ਲ
ਰੋਸ਼ਨੀ ਏਨੀ ਵੱਧ ਗਈ ਕਿ,ਕੁਜ ਵੀ ਦਿਖਾਈ ਨਾ ਦੇ
ਰੌਲਾ ਰੱਪਾ ੲੇਨਾ ਪਿਆਂ ਕਿ,ਕੁਜ ਵੀ ਸੁਨਾਈ ਨਾ ਦੇ
ਹਸਣਾ,ਰੋਨਾ,ਚੁਪ ਹੋ ਜਾਣਾ,ਕੁਜ ਏਦਾਂ ਦਾ ਮਹੌਲ ਸੀ
ਬੇ-ਤਿਹਾਸ਼ਾ ਜ਼ੁਲਮ ਸਹਿੇ,ਉੱਕਾ ਪੱਥਰ ਦੁਹਾਈ ਨਾ ਦੇ
ਹੱਥ ਮਾਲਾ,ਦਿਲ ਕਾਲਾ,ਬੁਲਾਂ ਤੇ ਹਾਸੇ ਪਰ ਮਨ ਖੋਟੇ
ਯਾ ਰੱਬ ਕਿਸੇ ਨੂੰ ਵੀ ਤੂੰ,ਇਹੋ ਜਿਹੀ ਖੁਦਾਈ ਨਾ ਦੇ
ਪੀਕੇ ਤਾਂ ਕਈ ਡਿਗਦੇ ਨੇ,ਚੁਰਾਹੇ ਚਿ ਗੱਲੀਆਂ ਚਿ
ਸੂਫੀ ਹੀ ਡਿਗਦਾ ਫਿਰਦਾ,ਰੱਬਾ ਐਸੀ ਰੁਸਵਾਈ ਨਾ ਦੇ
'ਥਿੰਦ'ਔਖ੍ਹਾ ਬੜਾ ਏ ਹੁੰਦਾ,ਸੱਬਰਾਂ ਦੇ ਘੁਟ ਪੀ ਲੈਣੇ
ਦੁਸ਼ਮਨ ਨੂੰ ਵੀ ਯਾ ਖੁਦਾ, ਦਿਲਬਰ ਦੀ ਜੁਦਾਈ ਨਾ ਦੇ
ਇੰਜ: ਜੋਗਿੰਦਰ ਸਿੰਘ "ਥਿੰਦ"
(ਸਿਡਨੀ)
Subscribe to:
Post Comments (Atom)
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ