'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

16 July 2015

ਪਾਣੀ-ਬਚਾਓ



ਛਪੜ ਸੁਕੇ
ਸਭੇ ਲਜਾਂ ਅਲੋਪ
ਭੌਂਣੀਆਂ ਖਾਲੀ
ਕੀਤਾ ਸਮੇੰ ਕਰੋਪ
ਢਾਂਬਾਂ ਸੁਕੀਆਂ
ਸੁਕੇ ਨਾਲੇ ਨਿਕਾਸੂ
ਪਿਆਸੇ ਪਛੂ
ਨਲਕੇ ਨੇ ਬੇ-ਦਮ
ਪਂਛੀਂ ਹੈਂਕਣ
ਕਈਆਂ ਛਡੇ ਦਮ
ਖੇਤਾਂ ਦੀ ਰੂਹਿ
ਟਿਂਡਾਂ ਵੇਖੋ ਰੁਲਣ
ਢਠੇ ਨੇ ਖੂਹਿ
ਜ਼ਂਗਾਲੇ ਨੇ ਪਾੜਛੇ
ਲੋਹਾ ਵਿਕਿਆ
ਕੌਡੀਆਂ ਦੇ ਹੀ ਭਾਅ
ਵਂਡਾਂ ਪਾਈਆਂ
ਵੇਖੇ ਹਥੇਲੀ ਜਟ
ਲਭਾ ਨਾ ਕਖ
ਆਓ ਸਭੇ ਕਠੇ ਹੋ
ਕਰੋ ਵਿਚਾਰ
ਪਾਣੀ ਏ ਸਾਡੀ ਜਾਣ
ਕਰੋ ਅਧਾਰ
ਜੇ ਗਿਆ ਵੇਲ੍ਹਾ ਲਂਘ
"ਥਿਂਦ"ਭੁਜੇਗੀ ਭਂਘ

ਇਂਜ: ਜੋਗਿਂਦਰ ਸਿਂਘ ਥਿਂਦ
(ਸਿਡਨੀ)












































No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ