'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

05 February 2016


ਗਜ਼ਲ
ਮੇਰੇ ਜਖਮਾਂ ਨੂੰ ਛੋਹਿ ਛੋਹਿ,ਵੇਖਣ ਦੀ ਕੀ ਲੋੜ ਏ
ਸਾਰੀ ਉਮਰ ਅਜ਼਼ਮਾਇਆ ਪਰਖਣ ਦੀ ਕੀ ਲੋੜ ਏ

ਬਰੂਹਾਂ 'ਚ ਖਲੋ ਖਲੋ ਕੇ,ਉਡੀਕਦੇ ਸੀ ਜਿਹੜੇ
ਜੱਦ ਪਰਾਏ ਹੋ ਹੀ ਗੈਅ ਤਾਂ ਭੜਕਣ ਦੀ ਕੀ ਲੋੜ ਏ

ਜਦੋਂ ਰਾਂਜ਼ ਖੁਲ ਹੀ ਗੈਅ , ਮੁਹੱਬਤਾ ਦੇ ਬੈਹਿਕਾਂ 'ਚ
ਫਿਰ ਚੋਰੀ ਚੋਰੀ ਬੁਲਾਂ ਨੂੰ,ਫੜਕਣ ਦੀ ਕੀ ਲੋੜ ਏ

ਪਰਵਾਨੇ ਨੂੰ ਪਤਾ ਏ ਕਿ, ਮਰਨਾ ਏ ਆਖਰ ਸੜਕੇ
ਠੱਲ ਜਾ ਤੁਫਾਨਾਂ'ਚ ਹੁਣ,ਜਰਕਣ ਦੀ ਕੀ ਲੋੜ ਏ

ਫੁਲਾਂ ਦਾ ਕੀ ਏ ਇਹ ਤਾਂ,ਘੜੀ ਪੱਲ ਦੇ ਪਰੌਹਿਣੇ
ਬਦਨਾਮ ਹੁੰਦੇ ਕੰਡਿਆਂ ਨੂੰ ਰੱੜਕਣ ਦੀ ਕੀ ਲੋੜ ਏ

ਜੋ ਆਉੰਦੇ ਨੇ ਖਾਬਾਂ 'ਚ,ਕਦੀ ਤਾਂ ਪਰਤਣਗੇ ਓਹਿ
"ਥਿੰਦ"ਤੈਨੂੰ ਖਾਹਿ ਮਖਾਹਿ,ਭੱੜਕਣ ਦੀ ਕੀ ਲੋੜ ਏ

ਇੰਜ:ਜੋਗਿੰਦਰ ਸਿੰਘ "ਥਿੰਦ"
(ਸਿਡਨੀ)































No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ