ਗੀਤ (ਯਾਦ)
ਆ ਬੈਠ ਮੇਰੇ ਕੋਲ ਕੁਝ ਬਚਪਨ ਦੀਆਂ, ਗੱਲਾਂ ਕਰ ਲੈਹੀਏ
ਜਿਸ ਗਲੀ 'ਚ ਖੇਡੇ ਸੀ,ਉਹਦੀ ਮਿਟੀ ਮੁੱਠੀ , ਭਰ ਲੈਹੀਏ
ਸਾਡੇ ਕਿਨੇ ਜੇਰੇ ਸੀ, ਅਸੀ ਹੰਝੂੰ ਕੱਠੇ ਕੇਰੇ ਸੀ
ਭੁਲੇ ਨਹੀ ਕਰਾਰਾਂ ਨੂੰ, ਵੱਸ ਤੇਰੇ ਨਾਂ ਮੇਰੇ ਸੀ
ਕੁਝ ਲਿਖਿਆ ਸੀ ,ਬਚਪਨ ਦੀਆਂ ਕੰਧਾਂ ਤੇ
ਆਪੇ ਹੀ ਤਾਂ ਹੱਸ ਪੇਂਦੇ ਸੀ ਅਪਣੀਆਂ ਮੰਗਾਂ ਤੇ
ਯਾਦਾਂ ਦੀ ਇਸ ਛਪੜੀ ਵਿਚ ਆ ਫਿਰ ਦੋ ਪਲ ਤਰ ਲੈਈਏ
ਆ ਬੈਠ ਮੇਰੇ ਕੋਲ----------------
ਢਾਰੇ ਹੇਠਾਂ ਬੈਠ ਮਿਠੀਆਂ ਮਿਠੀਆਂ ਗੱਲਾਂ ਕਰਦੇ ਸੀ
ਖੋਹਲ ਕਤਾਬਾਂ ਅੱਗੇ ਰੱਖ, ਲੋਕਾਂ ਭਾਣੇ ਤਾਂ ਪੜ੍ਹਦੇ ਸੀ
ਉਹ ਵੀ ਦਿਨ ਸੁਹਾਣੇ ਸੀ ਜਾਂ ਫਿਰ ਖਸਮ ਨੂੰ ਖਾਣੇ ਸੀ
ਯਾਦਾਂ ਦਾ ਦੱਸ ਕੀ ਕਰੀਏ, ਜਾਂ ਤੜਪ ਤੜਪ ਕੇ ਮਰੀਏ
ਮਿਲ ਜਾ ਕਿਤੇ ਸੁਪਨੇ ਅੰਦਰ, ਗੈਰਾਂ ਵਾਂਗ ਨਾ ਕਰੀਏ
ਮਹਿਕ ਪਈ ਏ ਫੁਲਵਾੜੀ ਤੇਰੀ, ਦਿਲਾਂ 'ਚ ਮਹਿਕਾਂ ਭਰ ਲੈਈਏ
ਆ ਬੈਠ ਮੇਰੇ ਕੋਲ ਕੁਝ-----------------------
ਮਿਲਆ ਨਹੀ ਹੁਣ ਜਾਣਾ, ਅਗ਼ਲੇ ਜਨਮ ਦੀਆਂ ਗੱਲਾਂ
ਸਾਂਭਿਆਂ ਸਾਂਭ ਨਾ ਹੋਵਣ ਜੋ ਨੇ ਦਿਲ 'ਚ ਉਠੀਆਂ ਛੱਲਾਂ
ਨਾ ਵੱਸ ਤੇਰੇ ਨਾ ਵੱਸ ਮੇਰੇ,ਇਹ ਤਾਂ ਕਿਸਮੱਤ ਦੇ ਨੇ ਗੇੜੇ
ਯੇ ਵੱਲ ਹੋਵੇ ਰੱਬ ਤੇਰਾ ਮੇਰਾ, ਤਾਂ ਏਸੇ ਜੁੱਗ ਹੋਣ ਨਿਬੇੜੇ
ਭੁਲ ਭਲਾ ਕੇ ਸੱਭ ਕੁਛ, ਬੱਸ ਦਿਲ ਤੇ ਪੱਥਰ ਧੱਰ ਲੈਈਏ
ਆ ਬੈਠ ਮੇਰੇ ਕੋਲ ਕੁਝ ਬੱਚਪਣ ਦੀਆਂ ਗੱਲਾਂ, ਕਰ ਲੈਈਏ
ਜਿਸ ਗੱਲੀ 'ਚ ਖੇਡੇ ਸੀ, ਉਹਦੀ ਮਿਟੀ ਮੁਠੀ, ਭਰ ਲੈਈਏ
ਇੰਜ: ਜੋਗਿੰਦਰ ਸਿੰਘ "ਥਿੰਦ"
( ਸਿਡਨੀ )