ਗਜ਼ਲ
- ਵੱਕਤ ਗੁਜ਼ਰ ਜਾਦਾਂ ੲੇ ,ਪਿਛੇ ਛੱਡ ਕੇ ਨਿਸ਼ਾਨੀਆਂ
- ਕੁਝ ਖਟੀਆਂ ਤੇ ਮਿਠੀਆਂ,ਕੁਝ ਯਾਦਾਂ ਪਰਾਣੀਆਂ
- ਕਈ ਪਰਛਾਵੇਂ ਨੇ ਵਿਛੜੇ, ਖਾਲੀ ਹੋ ਗੈੲੇ ਆਲ੍ਹਣੇ
- ਪੱਤਾ ਪੱਤਾ ਕਿਰ ਗਿਆ ਕਈ ਟੁਟੀਆਂ ਨੇ ਟਾਹਣੀਆਂ
- ਵਿਹੜੇ ਦਾ ਅੰਬ ਵੀ ਸੁਕਿਆ,ਵੇਖੋ ਸਮੇਂ ਨੇ ਖਾ ਲਿਆ
- ਉਡਗੈਏ ਨੇ ਕਾਂ ਬਨੇਰਿੳਂ, ਹਰ ਪਾਸੇ ਨੇ ਵੀਰਾਨੀਆਂ
- ਉਚੇ ਉਚੇ ਮਹਿਲਾਂ ਦੀਆਂ, ਕਿਥੇ ਗਈਆਂ ਨੇ ਰੌਣਕਾਂ
- ਢਹਿ ਗੈਅ ਸੱਭ ਚਬੂਤਰੇ, ਬਣੀਆਂ ਨੇ ਕਈ ਕਹਾਣੀਆਂ
- ਮਿਤਰਾਂ ਦੇ ਟੋਲੇ ਟੁਟ ਗੈਅ,ਛਿੰਜਾਂ ਤੇ ਮੇਲੇ ਅਲ਼ੋਪ ਨੇ
- ਗੁਜ਼ਰੇ ਸਮੇਂ ਦੀਆਂ ਗੱਲਾਂ, ਸੱਭ ਹੋ ਗਈਆਂ ਪਰਾਣੀਆਂ
- ਅਲ਼੍ਹੜ ਮਾਸੂਮ ਚਿਹਰੇ , ਪੀਲੇ ਪੀਲੇ ਮਰਝਾਏ ਦਿਸਦੇ
- "ਥਿੰਦ"ਦਿਲੋਂ ਕਰਦਾ ਦੁਆ, ਰੱਬਾ ਕਰ ਮਿਹਰਬਾਨੀਅਾਂ
- ਇੰਜ: ਜੋਗਿੰਦਰ ਸਿੰਘ "ਥਿੰਦ"
- (ਸਿਡਨੀ)