'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

14 June 2018


                                ਗਜ਼ਲ

  • ਵੱਕਤ ਗੁਜ਼ਰ ਜਾਦਾਂ ੲੇ ,ਪਿਛੇ ਛੱਡ ਕੇ ਨਿਸ਼ਾਨੀਆਂ
  • ਕੁਝ ਖਟੀਆਂ ਤੇ ਮਿਠੀਆਂ,ਕੁਝ ਯਾਦਾਂ ਪਰਾਣੀਆਂ

  • ਕਈ ਪਰਛਾਵੇਂ ਨੇ ਵਿਛੜੇ, ਖਾਲੀ ਹੋ ਗੈੲੇ ਆਲ੍ਹਣੇ
  • ਪੱਤਾ ਪੱਤਾ ਕਿਰ ਗਿਆ ਕਈ ਟੁਟੀਆਂ ਨੇ ਟਾਹਣੀਆਂ

  • ਵਿਹੜੇ ਦਾ ਅੰਬ ਵੀ ਸੁਕਿਆ,ਵੇਖੋ ਸਮੇਂ ਨੇ ਖਾ ਲਿਆ
  • ਉਡਗੈਏ ਨੇ ਕਾਂ ਬਨੇਰਿੳਂ, ਹਰ ਪਾਸੇ ਨੇ ਵੀਰਾਨੀਆਂ

  • ਉਚੇ ਉਚੇ ਮਹਿਲਾਂ ਦੀਆਂ, ਕਿਥੇ ਗਈਆਂ ਨੇ ਰੌਣਕਾਂ
  • ਢਹਿ ਗੈਅ ਸੱਭ ਚਬੂਤਰੇ, ਬਣੀਆਂ ਨੇ ਕਈ ਕਹਾਣੀਆਂ

  • ਮਿਤਰਾਂ ਦੇ ਟੋਲੇ ਟੁਟ ਗੈਅ,ਛਿੰਜਾਂ ਤੇ ਮੇਲੇ  ਅਲ਼ੋਪ ਨੇ        
  •  ਗੁਜ਼ਰੇ ਸਮੇਂ ਦੀਆਂ ਗੱਲਾਂ, ਸੱਭ ਹੋ ਗਈਆਂ ਪਰਾਣੀਆਂ

  • ਅਲ਼੍ਹੜ ਮਾਸੂਮ ਚਿਹਰੇ , ਪੀਲੇ ਪੀਲੇ ਮਰਝਾਏ ਦਿਸਦੇ
  • "ਥਿੰਦ"ਦਿਲੋਂ ਕਰਦਾ ਦੁਆ, ਰੱਬਾ ਕਰ ਮਿਹਰਬਾਨੀਅਾਂ
  •                              ਇੰਜ: ਜੋਗਿੰਦਰ ਸਿੰਘ "ਥਿੰਦ"
  •                                                   (ਸਿਡਨੀ)











No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ