'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

23 August 2018

             ਗਜ਼ਲ
ਪੱਥਰਾਂ ਦੇ ਬੁਤਾਂ ਵਿਚੋਂ , ਨੂਰ ਲਭਦੇ ਰਹੇ
ਦਿਲ ਅੰਦਰ ਵੱਸਦੇ ਨੂੰ,  ਦੂਰ ਲਭਦੇ ਰਹੇ

ਇਕ ਕੌਤੱਕ ਵੇਖਿਆ,ਪਿਆਰ ਤੇ ਹੰਕਾਰ ਦਾ
ਹਰ ਰੋਜ ਉਸੇ ਗਲੀ , ਹਜ਼ੂਰ ਲੱਭਦੇ  ਰਹੇ

ਅਸੀਂ ਵਿਪਾਰੀ ਟੁਟੀ ਫੁਟੀ ਦਿਲ ਨਗਰੀ ਦੇ
ਉਹ ਉਚੇ ਉਚੇ ਸ਼ਹਿਰੀਂਂ ਮਸ਼ਾਹੂਰ ਲੱਭਦੇ ਰਹੇ

ਜਿਨੂੰ ਵੀ ਚਾਹਿਆ , ਉਹ ਰਾਸ ਨਾ ਆਇਆ
ਮਹੱਬਤ ਦਾ ਸਾਰੀ ਉਮਰ ਦੱਸਤੂਰ ਲੱਭਦੇ ਰਹੇ

ਅੱਸਾਂ ਤੇਰੀ ਮਹੱਬਤ ਦਾ ,ਬੜਾ ਹੀ ਮਾਣ ਕੀਤਾ
ਹੋਵੇ ਜੋ ਤੇਰੇ ਦਰ ਤੇ ਮੰਨਜ਼ੂਰ ਹਜ਼ੂਰ ਲੱਭਦੇ ਰਹੇ

ਉਨਾਂ ਯਕੀਨ ਆਇਆ ਤਾਂ ਆਖਰੀ ਸਮੇਂ ਆਇਆ
ਸਾਰੀ ਉਮਰ "ਥਿੰਦ"ਉਹ ਤੇਰਾ ਕਸੂਰ ਲੱਭਦੇ ਰਹੇ

        ੲਿੰਜ: ਜੋਗਿੰਦਰ ਸਿੰਘ "ਥਿੰਦ"
                       ( ਸਿਡਨੀ )

11 August 2018

                          

                            ਗਜ਼ਲ    
ਪੁੜ ਸਮੇਂ ਦੇ ਉਲਟੇ ਪਿਛਾਂ ਘੁਮ ਗਐ, ਬਚਪਨ ਲਿਆ ਕੇ ਅੱਗੇ ਰੱਖਿਆ
 ਸ਼ੀਸ਼ੇ ਦੇ ਅੱਗੇ ਖਲੋ ਕੇ ਧਿਆਣ ਨਾਲ, ਜਦੋਂ ਅਪਣੇ ਆਪ ਨੂੰ ਸੀ ਤੱਕਿਆ

ਪਿਛੇ ਨੂੰ ਚਲੀ ਰੀਹਲ ਬੀਤੇ ਸਮੇਂ ਦੀ, ਮਾਂ ਦੀਆਂ ਯਾਦ ਆਈਆਂ ਲੋਰੀਆਂ
ਉਹਦੀ ਬੁਕਲ ਦਾ ਨਿੱਘ ਅਲ਼ੋਕਾਰ ਸੀ,ਜਿਨੂੰ ਬਾਰ ਬਾਰ ਬੇ-ਹੱਦ ਚੱਖਿਆ

ਯਾਰਾਂ ਨਾਲ ਯਾਰੀ ਖੇਡ ਸੀ ਪਿਆਰੀ, ਐਵੇਂ ਰੁਸ ਪੈਣਾਂ ਛੋਟੀ ਛੋਟੀ ਗੱਲ ਤੋਂ
ਰਿਹਾ ਵੀ ਨਾਂ ਜਾਨਾਂ ਝੱਟ ਮੰਨ ਜਾਨਾਂ, ਸੱਬ ਭੁਲ ਜਾਨਾਂ ਜੋ ਵੀ ਸੀ ਬੱਕਿਆ

ਲਾਲ ਹੋਈਆਂ ਅੱਖੀਆਂ ਮੁਛਾਂ ਫੁਟੀਆਂ, ਹਰ ਵੇਲੇ ਨੱਛਾ ਜਿਹਾ ਸੀ ਲੱਗਦਾ
ਉਹ ਇਕ ਰੰਗ ਸੀ ਚੜ੍ਹਿਆ ਨਰਾਲਾ,ਡੌਲਿਆਂ ਦਾ ਜੋਰ ਨਾਂ ਰਹਿੰਦਾ ਡੱਕਿਆ

“ਥਿੰਦ” ਹੌਲੀ ਹੌਲੀ ਘਸ ਗਐ ਨੇ ਪੁੜ੍ਹ, ਸਮੇਂ ਨਾਲ ਢੱਲ ਗਐ ਨੇ ਪਰਛਾਵੇਂ
ਕੁਝ ਵੀ ਨਹੀਓਂ ਰਹਿਣਾਂ ਯਾਦਾਂ ਵਿਚ,ਜੋ ਵੀ ਹੋਇਆ ਰਹਿਣ ਦੇ ਤੂੰ ਢੱਕਿਆ
                                              ਇੰਜ: ਜੋਗਿੰਦਰ ਸਿੰਘ “ਥਿੰਦ”
                                                               ( ਸਿਡਨੀ)