ਗਜ਼ਲ
ਪੱਥਰਾਂ ਦੇ ਬੁਤਾਂ ਵਿਚੋਂ , ਨੂਰ ਲਭਦੇ ਰਹੇ
ਦਿਲ ਅੰਦਰ ਵੱਸਦੇ ਨੂੰ, ਦੂਰ ਲਭਦੇ ਰਹੇ
ਇਕ ਕੌਤੱਕ ਵੇਖਿਆ,ਪਿਆਰ ਤੇ ਹੰਕਾਰ ਦਾ
ਹਰ ਰੋਜ ਉਸੇ ਗਲੀ , ਹਜ਼ੂਰ ਲੱਭਦੇ ਰਹੇ
ਅਸੀਂ ਵਿਪਾਰੀ ਟੁਟੀ ਫੁਟੀ ਦਿਲ ਨਗਰੀ ਦੇ
ਉਹ ਉਚੇ ਉਚੇ ਸ਼ਹਿਰੀਂਂ ਮਸ਼ਾਹੂਰ ਲੱਭਦੇ ਰਹੇ
ਜਿਨੂੰ ਵੀ ਚਾਹਿਆ , ਉਹ ਰਾਸ ਨਾ ਆਇਆ
ਮਹੱਬਤ ਦਾ ਸਾਰੀ ਉਮਰ ਦੱਸਤੂਰ ਲੱਭਦੇ ਰਹੇ
ਅੱਸਾਂ ਤੇਰੀ ਮਹੱਬਤ ਦਾ ,ਬੜਾ ਹੀ ਮਾਣ ਕੀਤਾ
ਹੋਵੇ ਜੋ ਤੇਰੇ ਦਰ ਤੇ ਮੰਨਜ਼ੂਰ ਹਜ਼ੂਰ ਲੱਭਦੇ ਰਹੇ
ਉਨਾਂ ਯਕੀਨ ਆਇਆ ਤਾਂ ਆਖਰੀ ਸਮੇਂ ਆਇਆ
ਸਾਰੀ ਉਮਰ "ਥਿੰਦ"ਉਹ ਤੇਰਾ ਕਸੂਰ ਲੱਭਦੇ ਰਹੇ
ੲਿੰਜ: ਜੋਗਿੰਦਰ ਸਿੰਘ "ਥਿੰਦ"
( ਸਿਡਨੀ )
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ