ਗਜ਼ਲ
ਪੁੜ ਸਮੇਂ
ਦੇ ਉਲਟੇ ਪਿਛਾਂ ਘੁਮ ਗਐ, ਬਚਪਨ ਲਿਆ ਕੇ ਅੱਗੇ ਰੱਖਿਆ
ਸ਼ੀਸ਼ੇ ਦੇ ਅੱਗੇ ਖਲੋ ਕੇ ਧਿਆਣ ਨਾਲ, ਜਦੋਂ ਅਪਣੇ ਆਪ ਨੂੰ
ਸੀ ਤੱਕਿਆ
ਪਿਛੇ ਨੂੰ
ਚਲੀ ਰੀਹਲ ਬੀਤੇ ਸਮੇਂ ਦੀ, ਮਾਂ ਦੀਆਂ ਯਾਦ ਆਈਆਂ ਲੋਰੀਆਂ
ਉਹਦੀ
ਬੁਕਲ ਦਾ ਨਿੱਘ ਅਲ਼ੋਕਾਰ ਸੀ,ਜਿਨੂੰ ਬਾਰ ਬਾਰ ਬੇ-ਹੱਦ ਚੱਖਿਆ
ਯਾਰਾਂ
ਨਾਲ ਯਾਰੀ ਖੇਡ ਸੀ ਪਿਆਰੀ, ਐਵੇਂ ਰੁਸ ਪੈਣਾਂ ਛੋਟੀ ਛੋਟੀ ਗੱਲ ਤੋਂ
ਰਿਹਾ ਵੀ
ਨਾਂ ਜਾਨਾਂ ਝੱਟ ਮੰਨ ਜਾਨਾਂ, ਸੱਬ ਭੁਲ ਜਾਨਾਂ ਜੋ ਵੀ ਸੀ ਬੱਕਿਆ
ਲਾਲ
ਹੋਈਆਂ ਅੱਖੀਆਂ ਮੁਛਾਂ ਫੁਟੀਆਂ, ਹਰ ਵੇਲੇ ਨੱਛਾ ਜਿਹਾ ਸੀ ਲੱਗਦਾ
ਉਹ ਇਕ ਰੰਗ
ਸੀ ਚੜ੍ਹਿਆ ਨਰਾਲਾ,ਡੌਲਿਆਂ ਦਾ ਜੋਰ ਨਾਂ ਰਹਿੰਦਾ ਡੱਕਿਆ
“ਥਿੰਦ”
ਹੌਲੀ ਹੌਲੀ ਘਸ ਗਐ ਨੇ ਪੁੜ੍ਹ, ਸਮੇਂ ਨਾਲ ਢੱਲ ਗਐ ਨੇ ਪਰਛਾਵੇਂ
ਕੁਝ ਵੀ
ਨਹੀਓਂ ਰਹਿਣਾਂ ਯਾਦਾਂ ਵਿਚ,ਜੋ ਵੀ ਹੋਇਆ ਰਹਿਣ ਦੇ ਤੂੰ ਢੱਕਿਆ
ਇੰਜ: ਜੋਗਿੰਦਰ ਸਿੰਘ “ਥਿੰਦ”
( ਸਿਡਨੀ)
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ