ਗਜ਼ਲ
ਮੇਰੀ ਜਾਨ ਆਈ ਤੇ, ਮੇਰੀ ਜਾਨ ਲੈ ਗਈ
ਛਲਾਵਾ ਸੀ ਕੋਈ, ਨਾ ਜਾਣੇ ਕੀ ਕਹਿ ਗਈ
ਅਕਾਸ਼ਾਂ 'ਚ ਉਡ,ਕਈ ਮੰਡਲਾਂ ਨੂੰ ਗਾਹਿਆ
ਇਕ ਅਨੋਖੀ ਤਾਂਘ,ਅੰਦਰ ਆ ਬਹਿ ਗਈ
ਇਹ ਕੀ ਸੀ ਅਜੂਬਾ, ਸਮਝ ਨਾ ਆਇਆ
ਘੜੀ ਪੱਲ ਅੰਦਰ, ਰਗ ਰਗ ਲਹਿ ਗਈ
ਪੁੰਨਾਂ ਦਾ ਫਲ੍ਹ ਹੈ, ਜਾਂ ਪਾਪਾਂ ਦੀ ਸਜ਼ਾ ਹੈ
ਬੱਸ ਕਰ ਮਾਲਕਾ, ਕਸਰ ਕੀ ਰਹਿ ਗਈ
'ਥਿੰਦ' ਹੋਸ਼ ਕਰ, ਤੇਰੇ ਵੱਸਦੀ ਗਲ ਨਹੀਂ
ਰੱਬ ਦੀ ਮਿਹਰ, ਤੇਰੀ ਝੋਲੀ ਆ ਪੈ ਗਈ
ੲਿੰਜ: ਜੋਗਿੰਦਰ ਸਿੰਘ "ਥਿੰਦ"
( ਸਿਡਨੀ )
ਮੇਰੀ ਜਾਨ ਆਈ ਤੇ, ਮੇਰੀ ਜਾਨ ਲੈ ਗਈ
ਛਲਾਵਾ ਸੀ ਕੋਈ, ਨਾ ਜਾਣੇ ਕੀ ਕਹਿ ਗਈ
ਅਕਾਸ਼ਾਂ 'ਚ ਉਡ,ਕਈ ਮੰਡਲਾਂ ਨੂੰ ਗਾਹਿਆ
ਇਕ ਅਨੋਖੀ ਤਾਂਘ,ਅੰਦਰ ਆ ਬਹਿ ਗਈ
ਇਹ ਕੀ ਸੀ ਅਜੂਬਾ, ਸਮਝ ਨਾ ਆਇਆ
ਘੜੀ ਪੱਲ ਅੰਦਰ, ਰਗ ਰਗ ਲਹਿ ਗਈ
ਪੁੰਨਾਂ ਦਾ ਫਲ੍ਹ ਹੈ, ਜਾਂ ਪਾਪਾਂ ਦੀ ਸਜ਼ਾ ਹੈ
ਬੱਸ ਕਰ ਮਾਲਕਾ, ਕਸਰ ਕੀ ਰਹਿ ਗਈ
'ਥਿੰਦ' ਹੋਸ਼ ਕਰ, ਤੇਰੇ ਵੱਸਦੀ ਗਲ ਨਹੀਂ
ਰੱਬ ਦੀ ਮਿਹਰ, ਤੇਰੀ ਝੋਲੀ ਆ ਪੈ ਗਈ
ੲਿੰਜ: ਜੋਗਿੰਦਰ ਸਿੰਘ "ਥਿੰਦ"
( ਸਿਡਨੀ )
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ