ਗਜ਼ਲ
ਬੇ-ਗਰਜ਼ ਹੋਕੇ ਬੰਦੇ, ਸੱਜਨਾਂ ਨਾਲ ਨਿਭਾਈ ਦਾ
ਕੁਝ ਤਾਂ ਕਰ ਲੈ ਨੇਕੀ, ਪੱਲਾ ਫੜ ਸਚਾਈ ਦਾ
ਮਨ ਦੀ ਮੈਲ ਜੇ ਧੋਨੀ, ਪ੍ਰਭੂ ਦੇ ਹੀ ਲੜ ਲੱਗ ਜਾ
ਲੈਣਾਂ ਕੀ ਦੁਣੀਆਂ ਤੋਂ, ਨਾਂ ਥਾਂ ਥਾਂ ਭੌਂਦੇ ਜਾਈ ਦਾ
ਸੱਚ ਦਾ ਪਹਿਰਾ ਦੇਣਾਂ, ਆ ਕੇ ਇਸ ਦੁਨੀਆਂ ਤੇ
ਮਾਂਨਸ ਜਨਮ ਮਿਲਨਾਂ,ਫਲ ਹੈ ਕਿਸੇ ਕਮਾਈ ਦਾ
ਆਹਿ ਨਾਂ ਕਿਸੇ ਦੀ ਲੱਗੇ,ਭਲਾ ਕਰ ਮਜ਼ਲੋਮਾਂ ਤੇ
ਜੇ ਨੇਕੀ ਕੀਤੀ ਕਿਸੇ ਤੇ,ਢੰਡੋਰਾ ਨਹੀ ਪਟਾਈ ਦਾ
ਸੱਚ ਨੇ ਸੱਚ ਹੀ ਰਹਿਨਾ,ਪੜਦਾ ਇਸ ਤੇ ਪਵੇ ਨਾ
ਪਾਖੰਡੀ ਮੂਦ੍ਹੇ ਮੂੰਹ ਡਿਗੇ,ਫਿਰ ਡਿਗੀ ਹੀ ਜਾਈਦਾ
ਭਾਰ ਤੂੰ ਏਨਾ ਚੁਕਿਆ,ਤੁਰਿਆ ਤੈਥੋਂ ਜਾਂਦਾ ਨਹੀਂ
"ਥਿੰਦ"ਸੰਭਲ,ਵੇਲੇ ਸਿਰ, ਭੁਲਾਂ ਨੂੰ ਬਖ਼ਛਾਈ ਦਾ
ੲਿੰਜ: ਜੋਗਿੰਦਰ ਸਿੰਘ "ਥਿੰਦ"
(ਸਿਡਨੀ)
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ