'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

12 January 2019

                 ਗਜ਼ਲMy photo
ਜੇ ਹੁਸਨ ਨਾ ਏਨਾ ਮਗਰੂਰ ਹੁੰਦਾ
ਇਹ ਜ਼ਖਮ ਨਾ ਕਦੀ ਨਾਸੂਰ ਹੁੰਦਾ

ਦੁਆ ਦਾ ਅਸਰ ਹੋਵੇ ਜਾ ਨਾ ਹੋਵੇ
ਬੱਦ ਦੁਆ ਦਾ ਅਸਰ ਜ਼ਰੂਰ ਹੁੰਦਾ

ਆਖਰੀ ਖਾਹਿਸ਼ ਤਾਂ ਉਹ ਪੁਛ ਲੈਂਦੇ
ਕੱਤਲ ਗਾਹ 'ਚ ਕੋਈ ਦਸਤਰ ਹੁੰਦਾ

ਵੱਕਤ ਪਰਵਾਜ਼ ਦਾ ਅੱਜੇ ਸੀ ਨਹੀਂ
ਨਾਂ ਗਿਰਦਾ, ਨਾ ਚੱਕਨਾ ਚੂਰ ਹੁੰਦਾ

ਤੈਨੂੰ ਡੋਬਿਆ ਤੇਰੀਆਂ ਚੁਸਤੀਆਂ ਨੇ
ਪੁਖਤਗੀ ਵਿਚ ਨਾ ਕਿਨਾਰਾ ਦੂਰ ਹੁੰਦਾ

ਕਰਮਾਂ 'ਚ ਸੱਭ ਕੁਝ ਤੂੰ ਲਿਖ ਦਿਤਾ
ਬੰਦਾ ਫਿਰ ਕਿਓਂ ਏਨਾ ਮੱਜ਼ਬੂਰ ਹੁੰਦਾ

"ਥਿੰਦ" ਬਾਜ਼ੂ ਅਪਣੇ ਹੀ ਕੰਮ ਆਓਂਦੇ
ਆਸਰਾ ਗੈਰ ਦਾ ਤਾਂ ਝੱਟ ਕਾਫੂਰ ਹੁੰਦਾ
           ਇੰਜ: ਜੋਗਿੰਦਰ ਸਿੰਘ " ਥਿੰਦ"
                          (ਸਿਡਨੀ)

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ