'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

07 February 2019

                     ਗਜ਼ਲ
ਜਦੋਂ ਕੋਈ ਵੀ ਪੇਸ਼ ਨਹੀ ਚਲਦੀ, ਹੱਥ ਜੋੜਕੇ ਕਰੇ ਅਰਦਾਸ ਬੰਦਾ
ਸਾਰੇ ਬਖਸ਼ ਦੇ ਗੁਨਾਂਹਿ ਬਾਬਾ, ਅੱਜ ਤੋਂ ਬਣ ਗਿਆ ਏ ਦਾਸ ਬੰਦਾ

ਕੀਤੇ ਬੜੇ ਮੈਂ ਪਾਪ ਹੁਣ ਤੱਕ, ਪੈਰ ਪੈਰ ਤੇ ਹੋਈਆਂ ਨੇ ਬਹੁਤ ਭੁਲਾਂ
ਸੱਭ ਕੁਛ ਗਵਾਕੇ ਹੋਸ਼ ਆਈ, ਕਿਵੇਂ ਹੋਇਆ ਏ ਬੱਦ- ਹਵਾਸ ਬੰਦਾ

ਤੂੰ ਹੀ ਡੁਬਦੇ ਦੀ ਬਾਂਹਿ ਫੜਨੀ,ਤੇ ਭੱਵ-ਸਾਗਰ ਤੋਂ ਪਾਰ ਲਾਓਂਣਾ
ਚਾਰੇ ਕੂਟਾਂ ਗਾਹਿ ਲੈਈਆਂ ਤੇ, ਤੇਰੇ ਦਰ ਆਇਆ ਹੋ ਨਿਰਾਸ਼ ਬੰਦਾ

ਕਿਸੇ ਮਜ਼ਲੂਮ ਦੀ ਬਾਂਹਿ ਫੜਦੋਂ, ਜਾਂ ਪੂੰਝਦਾ ਕਿਸੇ ਦੇ ਆਂਸੂਆਂ ਨੂੰ
ਬੱਸ ਅਪਣੇ ਆਪ 'ਚ ਗੜੂੰਦ ਹੋਕੇ, ਗੇੜਦਾ ਰਿਹਾ ਏ ਖਰਾਸ ਬੰਦਾ

ਜੋ ਬਚਿਆ ਓਹੀ ਸਾਂਭ ਹੁਣ ਤਾਂ, ਘੜੀ ਪੱਲ ਦਾ ਇਤਬਾਰ ਹੈਨੀ
"ਥਿੰਦ"ਸੰਭਲ ਅੱਜੇ ਵੀ ਹੈ ਵੇਲਾ,ਬਣ ਜਾ ਪ੍ਰਭੂ ਦਾ ਤੂੰ ਖਾਸ ਬੰਦਾ
                                          ਇੰਜ: ਜੋਗਿੰਦਰ ਸਿੰਘ "ਥਿੰਦ"
                                                          (ਸਿਡਨੀ)

           

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ