'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

21 February 2019

                                        ਗਜ਼ਲ
ਬੜੇ ਖੂਬਸੂਰਤ ਵੋ ਗੁਜ਼ਰੇ ਪੱਲ, ਜੋ ਮੇਰੇ ਹੋ ਕਰ ਨਿਕਲ ਗੲੈ
ਉਨਕੀ ਗੁਸਤਾਖੀਆਂ ਤੋ ਦੇਖੋ, ਦੋ ਪੱਲ ਖਿਲੋ ਕਰ ਨਿਕਲ ਗੲੈ

ਮਹਿਕ ਖਿਲਰੀ ਹੈ ਚਾਰ ਚੁਫੇਰੇ,ਸਾਨੂੰ ਹੀ ਰਾਸ ਕਿਓਂ ਨਾ ਆਈ
ਖਿੜੇ ਹੈਂ ਗੁਲਾਬ ਮਗਰ ਦਿਲ ਮੈਂ, ਕਾਂਟੇ ਚਬੋ ਕਰ ਨਿਕਲ ਗੲੈ

ਹੋਂਟ ਉਨਕੇ ਸਿਲੇ ਹੂਏ ਥੇ ਮਗਰ, ਆਖੋਂ ਮੈਂ ਥੀ ਤੇਜ ਬਿਜਲੀਆਂ
ਖਵਾਬੋਂ ਮੈਂ ਆਕੇ ਪਾਸ ਬੈਠ ਕਰ, ਪਲਕਾਂ ਧੋ ਕਰ ਨਿਕਲ ਗੲੈ

 ਮਿਠੀ ਯਾਂਦੇਂ ਦੇ ਮਿਠੇ ਮਿਠੈ ਪਲ, ਹੱਥ ਆਉਂਦੇ ਹੀ ਰਹਿ ਜਾਦੇ
ਦਿਲੋ-ਦਿਮਾਗ ਵਿਚ ਓਨਾਂ ਯਾਦਾਂ ਦੇ , ਹਾਰ ਪ੍ਰੋ ਕਰ ਨਿਕਲ ਗੲੈ

ਓਨਾਂ ਨੂੰ ਤਾਂ ਅੱਜ ਵੀ ਬਿਨਾਂ ਜਿਝਕ,ਸ਼ਰੇ ਆਮ ਵੇਖੋ ਯਾਦ ਕਰਦੇ
ਕਿ ਫਾਇਦਾ ਏ ਮਿਠੀਆਂ ਯਾਦਾਂ ਦਾ,ਪੈਂਡੇ ਤਾਂ ਰੋ ਕਰ ਨਿਕਲ ਗੲੈ

"ਥਿੰਦ"ਪਤਾ ਹੈ ਕਣੀਆਂ ਬਣ ਉਹ,ਮਿਲ ਗੲੈ ਨੇ ਸਮੁੰਦਰਾਂ ਵਿਚ
ਅਲੋਕਾਰ ਪੀੜਾਂ ਉਹ ਤਾਂ ਦਿਲ 'ਚ,ਇੰਜ ਹੀ ਪ੍ਰੋ ਕਰ ਨਿਕਲ ਗੲੈ
                                           ਇੰਜ: ਜੋਗਿੰਦਰ ਸਿੰਘ "ਥਿੰਦ"
                                                                  (ਸਿਡਨੀ)




No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ