'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

14 July 2019

                                ਗਜ਼ਲ
ਮਿਲਿਆ ਏ ਕੀ ਤੈਨੂੰ ਦਸ ਫੁਲਾਂ ਨੂੰ ਮਧੋਲ ਕੇ
ਚਾਂਵਾਂ ਨਾਲ ਪੇਸ਼ ਕੀਤੇ ਤੂੰ ਰੱਖ ਦਿਤੇ ਰੋਲ ਕੇ।

ਤਾਰਿਆਂ ਦੀ ਛਾਂਵੇਂ ਚਲ ਮੰਜਲ ਤੇ ਪਹੁੁੰਚ ਗਏ
ਸਜਨਾਂ ਨੇ ਦਿਤਾ ਜ਼ਹਿਰ ਤਾਂ ਪੀ ਗੲੈ ਘੋਲ ਕੇ।

ਉੰਗਲਾਂ ਦੇ ਪੋਟਿਆਂ ਨੂੰ ਲਹੂ ਲੁਹਾਂਣ ਕਰ ਲਿਆ
ਭਲੇਖੇ ਹੀਰਿਆਂ ਦੇ ਕਈ ਢੇਰ ਕੱਚ ਦੇ ਫਰੋਲ ਕੇ।

ਸਾਰੀ ਸਾਰੀ ਰਾਤ ਅਸਾਂ ਦੀਵਾ ਬਾਲ ਰੱਖਿਆ
ਬੌੜਿਓਂ ਨਾਂ ਤੂੰ ਸੱਜਨਾਂ ਰੱਖੇ ਵੀ ਕਵਾੜ ਖੋਲ੍ਹ ਕੇ।

ਮੁਲ ਵੀ ਜੇ ਮਿਲਦੀਆਂ ਮਹੱਬਤਾਂ ਬਜ਼ਾਂਰਾਂ ਵਿਚ
ਝੱਟ ਹੀ ਲੈ ਲੈੰਦੇ ਅਸ਼ੀਂ ਦਿਲ ਕੱਢ ਸਾਂਵੇਂ ਤੋਲ ਕੇ।

ਜਾਨ ਤਲੀ ਤੇ ਰੱਖ ਹਰ ਹਾਲ ਪਹੁੰਚਾਂ ਗੇ ਜ਼ਰੂਰ
"ਥਿੰਦ" ਵੇਖ ਤਾਂ ਸਹੀ ਇਕ ਵਾਰੀ ਮੂੰਹੋਂ ਬੋਲ ਕੇ।
                              ਜੋਗਿੰਦਰ ਸਿੰਘ "ਥਿੰਦ"
                                            (ਸਿਡਨੀ)


13 July 2019

                          ਗਜ਼ਲ
ਢੌਲਿਆਂ 'ਚ ਜਿਨਾ ਚਿਰ ਵੀ ਤਾਂਣ ਹੈ
ਬੰਦਾ ਤਾਂ ਓਨਾਂ ਚਿਰ  ਹੀ ਜਵਾਨ ਹੈ ।

 ਦਿਲ ਤੇ ਦਿਮਾਗ ਦਾ ਹੈ ਸਿਧਾ ਰਾਬਤਾ
ਦਿਮਾਗ ਜਿਵੇਂ ਸੋਚੇ ਦਿਲ ਦਾ ਰੁਝਾਣ ਹੇ।

ਢੇਰਿਆਂ ਤੂੰ ਢਾਹਿ ਗਿਆ ਪਲੇ ਝਾੜ ਕੇ
ਹੌਸਲਾ ਨਾ ਛੱੱਡੀਂ ਜੇ ਆਗਿਆ ਤੁਫਾਨ ਹੈ

ਰੱਖ ਸੋਚ ਉਚੀ ਰਹਿ ਚੜ੍ਹਦੀ ਕਲਾ ਵਿਚ
ਝੱਖੜਾਂ ਤੋਂ ਡਰੇ ਨਾਂ ਬੰਦਾ ਉਹੀ ਮਹਾਂਨ ਹੈ

ਦਿਲ ਵਿਚੋਂ ਕੱਡੋ ਸਾਲਾਂ ਦੀਆਂ ਗਿਨਤੀਆਂ
ਹੋਵੋ ਕਿਓਂ ਬੁਢੇ ਚੜ੍ਹੀ ਸੱਜਨਾਂ ਦੀ ਪਾਂਣ ਹੈ

ਰਹੇ ਹਾਂ ਜਵਾਨ ਤੇ ਜਾਣਾਂ ਵੀ ਜਵਾਨ ਏ
"ਥਿੰਦ"ਇੰਜ ਸੋਚੋ ਤਾਂ ਹੁੰਦਾ ਕੱਲਆਂਣ ਹੈ
                    ਜੋਗਿੰਦਰ ਸਿੰਘ "ਥਿੰਦ"
                                 (ਸਿਡਨੀ)













08 July 2019


                          ਗਜ਼ਲ
ਦਰਦਾਂ ਦੇ ਨਾਲ ਅਸ਼ਾਂ, ਇਕ ਰਿਸ਼ਤਾ ਬਣਾ ਲਿਆ ਹੈ
ਜਿਥੋਂ ਵੀ ਮਿਲਿਆ ਸਾਨੂੰ,ਨਾਲ ਸੀਨੇ ਦੇ ਲਾ ਲਿਆ ਹੈ

ਹੀਰਿਆਂ ਦੇ ਭਲੇਖੇ ਵੇਖੋ, ਸ਼ੀਸ਼ਾ ਨੂੰ ਹੀ ਫਰੋਲ ਫਰੋਲ
ਅਪਣੇ ਹੀ ਪੋਟਿਆਂ ਨੂੰ , ਲਹੂ ਲੁਹਾਣ ਕਰਾ ਲਿਆ ਹੈ

ਰੱਸਤੇ 'ਚ ਮਿਲੇ ਜਦੋਂ ਵੀ, ਕੋਈ ਪੀ੍ੜਾਂ ਨਾਲ ਤੜਫਦਾ
ਬਾਹੋਂ ਪਕੜ ਝੱਟ ਉਹਨੂੰ, ਅਪਣਾਂ ਸੱਕਾ ਬਣਾ ਲਿਆ ਹੈ

ਕਹਿੰਦੇ ਨੇ ਸਭੇ ਲੋਕੀਂ, ਏਥੇ ਹੀ ਮੁਕਦੇ ਹਿਸਾਬ ਸਾਰੇ
ਵਾਰੀ ਜਦੋਂ ਆਈ ਸਾਡੀ, ਕਿਓਂ ਲੇਖਾ ਮੁਕਾ ਲਿਆ ਹੈ

ਚੀਸਾਂ ਸਦਾ ਝੱਲ ਝੱਲ ਕੇ, ਹੁਣ ਬੇ-ਨਿਆਜ਼ ਹੋਇਆ
ਲਹਿਰਾਂ ਤੇ ਪਾ ਕੇ ਬੇੜਾ, ਤੂੰ ਡੁਬਨੋਂ ਬਚਾ ਲਿਆ ਹੈ

ਹੈ ਸੱਜਨਾਂ ਦਾ ਆਸਰਾ, ਯਾਂ ਉਸ ਪਰਵਰਦਗਾਰ ਦਾ
"ਥਿੰਦ" ਨੇ ਤਾਂ ਏਦਾਂ ਹੀ,ਅਪਣਾਂ ਖੁਦਾ ਬਣਾ ਲਿਆ ਹੈ
                             ਇੰਜ: ਜੋਗਿੰਦਰ ਸਿੰਘ "ਥੰਦ"
                                             (ਸਿਡਨੀ)







04 July 2019

                           ਗਜ਼ਲ
ਮੈਂ ਪੱਥਰ ਕਿਓਂ ਬਣਾਂ ਦਰੱਖਤ ਬਣ ਜਾਂਵਾਂ
ਕੋਈ ਠੋਕਰ ਨਾਂ ਖਾਵੇ ਵੰਡਾਂ ਸੱਭ ਨੂੰ  ਛਾਂਵਾਂ

 ਥੱਲੇ ਬਹਿ ਕੇ ਮੇਰੇ ਸੁਖ ਦਾ ਸਾਹਿ ਨੇ ਲੇਂਦੇ
ਕੱਟੇ ਨਾਂ ਮੈਨੂੰ ਕੋਈ ਤੂੰ ਸੱਭ ਨੂੰ  ਦੱਸਦੇ ਕਾਂਵਾਂ

ਪੰਛੀ ਵੀ ਆਕੇ ਏਥੇ ਅਪਣੇ ਘਰ ਬਨਾਓਂਦੇ
ਸੱਭੇ ਹੀ ਵਰਤਨ ਮੇਨੂੰ ਮੈਂ ਜਦੋਂ ਵੀ ਸੁਕ ਜਾਂਵਾ

ਮੇਰੇ ਫੱਲ ਤੇ ਫੁਲ ਵੀ ਹਰ ਕੋਈ ਆ ਖਾਵੇ
ਬਿਨਾਂ ਗਰਜ਼ ਤੋਂ ਮੇੇਂ ਸੱਭ ਦੀ ਭੁਖ ਮਿਟਾਵਾਂ

ਕਾਰਬਨ ਲੈਕੇ ਆਪ ਸ਼ੁੱਧ ਹਵਾ ਮੈਂ ਛੱਡਦਾ
ਕੋਈ ਨਾ ਦੁਖੀ ਹੋਵੇ ਭਲ੍ਹਾ ਸੱਭ ਦਾ ਚਾਹਿਵਾਂ

ਸ਼ਾਨ ਘਰਾਂ ਦੀ ਬਣਦਾ ਜੋਗੀ ਪੈਰੀਂ ਪਾਓਂਦੇ
ਜੱਮਣ ਤੋਂ ਆਖਰ ਤੱਕ ਮੈਂ ਤਾਂ ਸਾਥ ਨਿਭਾਵਾਂ

ਬੰਦਾ ਮੇਰੇ ਉਤੇ ਹੀ ਤਾਂ ਸੱਫਰ ਆਖਰੀ ਕਰਦਾ
"ਥਿੰਦ"ਥੱਲੇ ਉਤੇ ਪੈ ਬੰਦੇ ਨਾਲ ਹੀ ਸੜ ਜਾਂਵਾਂ
                            ਜੋਗਿੰਦਰ ਸਿੰਘ "ਥਿੰਦ"
                                          (ਸਿਡਨੀ)