ਗਜ਼ਲ
ਦਰਦਾਂ ਦੇ ਨਾਲ ਅਸ਼ਾਂ, ਇਕ ਰਿਸ਼ਤਾ ਬਣਾ ਲਿਆ ਹੈ
ਜਿਥੋਂ ਵੀ ਮਿਲਿਆ ਸਾਨੂੰ,ਨਾਲ ਸੀਨੇ ਦੇ ਲਾ ਲਿਆ ਹੈ
ਹੀਰਿਆਂ ਦੇ ਭਲੇਖੇ ਵੇਖੋ, ਸ਼ੀਸ਼ਾ ਨੂੰ ਹੀ ਫਰੋਲ ਫਰੋਲ
ਅਪਣੇ ਹੀ ਪੋਟਿਆਂ ਨੂੰ , ਲਹੂ ਲੁਹਾਣ ਕਰਾ ਲਿਆ ਹੈ
ਰੱਸਤੇ 'ਚ ਮਿਲੇ ਜਦੋਂ ਵੀ, ਕੋਈ ਪੀ੍ੜਾਂ ਨਾਲ ਤੜਫਦਾ
ਬਾਹੋਂ ਪਕੜ ਝੱਟ ਉਹਨੂੰ, ਅਪਣਾਂ ਸੱਕਾ ਬਣਾ ਲਿਆ ਹੈ
ਕਹਿੰਦੇ ਨੇ ਸਭੇ ਲੋਕੀਂ, ਏਥੇ ਹੀ ਮੁਕਦੇ ਹਿਸਾਬ ਸਾਰੇ
ਵਾਰੀ ਜਦੋਂ ਆਈ ਸਾਡੀ, ਕਿਓਂ ਲੇਖਾ ਮੁਕਾ ਲਿਆ ਹੈ
ਚੀਸਾਂ ਸਦਾ ਝੱਲ ਝੱਲ ਕੇ, ਹੁਣ ਬੇ-ਨਿਆਜ਼ ਹੋਇਆ
ਲਹਿਰਾਂ ਤੇ ਪਾ ਕੇ ਬੇੜਾ, ਤੂੰ ਡੁਬਨੋਂ ਬਚਾ ਲਿਆ ਹੈ
ਹੈ ਸੱਜਨਾਂ ਦਾ ਆਸਰਾ, ਯਾਂ ਉਸ ਪਰਵਰਦਗਾਰ ਦਾ
"ਥਿੰਦ" ਨੇ ਤਾਂ ਏਦਾਂ ਹੀ,ਅਪਣਾਂ ਖੁਦਾ ਬਣਾ ਲਿਆ ਹੈ
ਇੰਜ: ਜੋਗਿੰਦਰ ਸਿੰਘ "ਥੰਦ"
(ਸਿਡਨੀ)
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ