'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

13 August 2019

                            ਪੰਜਾਬੀ ਲੋਕ ਗੀਤ
ਤਾਰਿਆਂ ਦੀ ਛਾਂਵੇਂ ਜੱਦੋਂ ਆਂਵਾਂ
ਮੈਂ ਆਸ ਪਾਸ ਤੱਕਦੀ
ਸਾਰਾ ਯੱਗ ਵੈਰੀ ਸਾਡਾ
ਮੈਂ ਤਾਂ ਪੈਰ ਫੂਕ ਫੂਕ ਰੱਖਦੀ------ਤਾਰਿਆਂ ਦੀ ਛਾਂਵੇਂ---

ਇਕ ਤੇਰਾ ਆਸਰਾ ਤੇ ਦੂਜਾ ਰੱਬ ਦਾ
ਕਾਲੀ ਬੋਲੀ ਰਾਤ ਵਿਚ ਕੁਝ ਨਹੀਓਂ ਲੱਭਦਾ
ਰੱਬ ਰੱਬ ਕਰਾਂ ਨਾਂ ਤੇਰਾ ਜੱਪਦੀ
ਮੈਂ ਤਾਂ ਪੈਰ ਫੂਕ ਫੂਕ ਰੱਖਦੀ-----ਤਾਰਿਆਂ ਦੀ ਛਾਂਵੇਂ----

ਭੁਲ ਕੇ ਮੈਂ ਲਾ ਲਈਆਂ ਓ ਰੱਬਾ ਸੱਚਿਆ
ਲਾਜ ਮੇਰੀ ਰੱਖ ਲੱਵੀਂ ਤੂੰ ਘੜੇ ਕੱਚਿਆ
ਵਹਿਣਾਂ ਵਿਚ ਵਹਿਂਦੀ ਮੈਂ ਨਹੀਓਂ ਥੱਕਦੀ
ਮੈਂ ਤਾਂ ਪੈਰ ਫੂਕ ਫੂਕ ਰੱਖਦੀ------ਤਾਰਿਆਂ ਦੀ ਛਾਂਵੇਂ-------

ਉੜ ਜਾ ਵੇ ਕਾਂਵਾਂ ਤੂੰ ਝੂਠਾ ਬੜਾ ਹੋ ਗਿਆ
ਆਂਓਂਦਾ ਆਂਓਂਦਾ ਮਾਹੀ ਕਿਥੇ ਖੜਾ ਹੋ ਗਿਆ
ਰਾਹਿ ਵਿਚ ਦੱਸ ਖਾਂ ਏਡੀ ਕਿਹੜੀ ਨਦੀ ਵੱਗਦੀ
ਮੈਂ ਤਾਂ ਪੈਰ ਫੂਕ ਫੂਕ ਰੱਖਦੀ---------ਤਾਰਿਆਂ ਦੀ ਛਾਂਵੇਂ------

ਕੰਂਨਾਂ ਦਾ ਏ ਕੱਚਾ ਮੇਰਾ ਮਾਹੀ ਬਾਂਕਾ ਸ਼ੈਲ ਨੀ
ਲੋਕੀ ਮੈਨੂੰ ਕਹਿੰਦੇ ਕਿ ਉਹਨੂੰ ਬੜੇ ਵੈਲ ਨੀ
ਲੱਮਬੜਾਂ ਦੀ ਚਨੋਂ ਵੀ ਬੜਾ ਕੁਝ ਬੱਕਦੀ
ਮੈਂ ਤਾਂ ਪੈਰ ਫੂਕ ਫੂਕ ਰੱਖਦੀ

ਤਾਰਿਆਂ ਦੀ ਛਾਂਵੈਂ ਜਦੋਂ ਆਂਵਾਂ
ਮੈਂ ਆਸ ਪਾਸ ਤੱਕਦੀ
ਸਾਰਾ ਯੱਗ ਵੈਰੀ ਸਾਡਾ
 ਮੈਂ ਤਾਂ ਪੈਰ ਫੂਕ ਫੂਕ ਰੱਖਦੀ
          ਜੋਗਿੰਦਰ ਸਿੰਘ "ਥਿੰਦ"
                      (ਸਿਡਨੀ)

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ