ਗਜ਼਼ਲ
ਪੈਸੇ ਪਿਛੇ ਬਦਲ ਗੲੈ ਸਾਡੇ ਯਾਰਾਂ ਦੇ ਰੰਗ
ਕਿਨੇ ਕੱਚੇ ਬਣ ਗੲੈ ਸਾਡੇ ਪਿਆਰਾਂ ਦੇ ਰੰਗ
ਪੱਤ ਝੱੜ੍ਹ ਆਈ ਸਾਡੀ ਯਾਰਾਂ ਖੁਸ਼ੀ ਮਣਾਈ ਸੀ
ਉਨਾਂ ਕਿਵੇਂ ਝੱਲੇ ਹੋਣਗੇ ਸਾਡੀ ਬਹਾਰਾਂ ਦੇ ਰੰਗ
ਤੂੰ ਨਹੀ ਤਾਂ ਹੋਰ ਸਹੀ ਗਲ ਅਨੋਖੀ ਜਾਪੇ ਨਾਂ
ਕਿਓਂ ਉਡੇ ਉਡੇ ਲੱਗਦੇ ਨੇ ਸਰਕਾਰਾਂ ਦੇ ਰੰਗ
ਲੰਬੇ ਵਿਛੋੜੇ ਪਿਛੋਂ ਮਿਲੇ ਤਾਂ ਹੋਇਆ ਇਸ ਤਰਾਂ
ਬੜੇ ਪਿਰੇ ਲੱਗੇ ਸਾਨੂੰ ਉਹਿਦੇ ਇੰਕਾਰਾਂ ਦੇ ਰੰਗ
ਅੱਸੀ ਹਾਰ ਕੇ ਵੀ ਜਿਤੇ ਉਹ ਜਿਤ ਕੇ ਵੀ ਹਾਰੇ
ਕਿਨੇ ਮਜ਼ੇਦਾਰ ਬਣ ਗੲੈ ਜਿਤਾਂ ਹਾਰਾਂ ਦੇ ਰੰਗ
ਜਾਦੂਗਰ ਤਪੱਸਵੀ ਜਾ ਸੀ ਕੋਈ ਅਨੋਖਾ ਕਿ੍ਸ਼ਮਾਂ
ਸੰਨ ਮੁਖ ਉਹ ਆਏ ਤਾਂ ਉਡੇ ਖਰੀਦਾਰਾਂ ਦੇ ਰੰਗ
ਜੋ ਵੀ ਆਇਆ ਬੱਸ ਹਾਲ ਹੀ ਪੁਛਕੇ ਤੁਰ ਗਿਆ
ਕੋਈ ਨਾਂ ਸੱਮਝਾ "ਥਿੰਦ",ਸਾਡੇ ਬੁਖਾਰਾਂ ਦੇ ਰੰਗ
ਜੋਗਿੰਦਰ ਸਿੰਘ 'ਥਿੰਦ"
(ਸਿਡਨੀ)
ਪੈਸੇ ਪਿਛੇ ਬਦਲ ਗੲੈ ਸਾਡੇ ਯਾਰਾਂ ਦੇ ਰੰਗ
ਕਿਨੇ ਕੱਚੇ ਬਣ ਗੲੈ ਸਾਡੇ ਪਿਆਰਾਂ ਦੇ ਰੰਗ
ਪੱਤ ਝੱੜ੍ਹ ਆਈ ਸਾਡੀ ਯਾਰਾਂ ਖੁਸ਼ੀ ਮਣਾਈ ਸੀ
ਉਨਾਂ ਕਿਵੇਂ ਝੱਲੇ ਹੋਣਗੇ ਸਾਡੀ ਬਹਾਰਾਂ ਦੇ ਰੰਗ
ਤੂੰ ਨਹੀ ਤਾਂ ਹੋਰ ਸਹੀ ਗਲ ਅਨੋਖੀ ਜਾਪੇ ਨਾਂ
ਕਿਓਂ ਉਡੇ ਉਡੇ ਲੱਗਦੇ ਨੇ ਸਰਕਾਰਾਂ ਦੇ ਰੰਗ
ਲੰਬੇ ਵਿਛੋੜੇ ਪਿਛੋਂ ਮਿਲੇ ਤਾਂ ਹੋਇਆ ਇਸ ਤਰਾਂ
ਬੜੇ ਪਿਰੇ ਲੱਗੇ ਸਾਨੂੰ ਉਹਿਦੇ ਇੰਕਾਰਾਂ ਦੇ ਰੰਗ
ਅੱਸੀ ਹਾਰ ਕੇ ਵੀ ਜਿਤੇ ਉਹ ਜਿਤ ਕੇ ਵੀ ਹਾਰੇ
ਕਿਨੇ ਮਜ਼ੇਦਾਰ ਬਣ ਗੲੈ ਜਿਤਾਂ ਹਾਰਾਂ ਦੇ ਰੰਗ
ਜਾਦੂਗਰ ਤਪੱਸਵੀ ਜਾ ਸੀ ਕੋਈ ਅਨੋਖਾ ਕਿ੍ਸ਼ਮਾਂ
ਸੰਨ ਮੁਖ ਉਹ ਆਏ ਤਾਂ ਉਡੇ ਖਰੀਦਾਰਾਂ ਦੇ ਰੰਗ
ਜੋ ਵੀ ਆਇਆ ਬੱਸ ਹਾਲ ਹੀ ਪੁਛਕੇ ਤੁਰ ਗਿਆ
ਕੋਈ ਨਾਂ ਸੱਮਝਾ "ਥਿੰਦ",ਸਾਡੇ ਬੁਖਾਰਾਂ ਦੇ ਰੰਗ
ਜੋਗਿੰਦਰ ਸਿੰਘ 'ਥਿੰਦ"
(ਸਿਡਨੀ)
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ