ਗੀਤ
ਅੱਠੇ ਪਹਿਰ ਮੰਗਾਂ ਮੈਂ ਤਾਂ ਤੇਰੀ ਖੈਰ ਵੇ
ਧੋ ਧੋ ਕੇ ਪੀ ਲੱਵਾਂ ਮੈਂ ਮਾਹੀ ਤੇਰੇ ਪੈਰ ਵੈ
ਤੂੰ ਪਰਦੇਸੀਂ ਜਾ ਸਾਨੂੰ ਭੁਲ ਬੈਹ ਗਿਆ
ਤੇਰੇ ਬਿਨਾ ਜੀਨਾ ਕਾਹਿਦਾ ਰਹਿ ਗਿਆ
ਅਸਾਂ ਭੁਲ ਲਾਈਆਂ ਤੂੰ ਕੀਤਾ ਕਹਿਰ ਵੇ
ਅੱਠੇ ਪਹਿਰ ਮੰਗਾਂ ਮੈਂ ਤਾਂ ਤੇਰੀ ਖੈਰ ਵੇ
ਧੋ ਧੋ ਕੇ ਪੀ ਲਵਾਂ ਮੈਂ ਮਾਹੀ ਤੇਰੇ ਪੈਰ ਵੇ
ਜਾ ਕਾਲਿਆ ਵੇ ਢੋਲਾ ਕਾਲੇ ਤੇਰੇ ਕੰਮ ਨੇ
ਤੱਕ ਤੱਕ ਰਾਹ ਤੇਰੇ ਸੁਕੇ ਸਾਡੇ ਚੱਮ ਨੇ
ਇਹ ਜਵਾਨੀ ਕਿਵੇਂ ਕੱਟਾਂ ਤਿਖੜ ਦੁਪਹਿਰ ਵੇ
ਅੱਠੇ ਪਹਿਰ ਮੰਗਾਂ ਮੈਂ ਤਾਂ ਤੇਰੀ ਖੈਰ ਵੇ
ਧੋ ਧੋ ਕੇ ਪੀ ਲੱਵਾਂ ਮੈਂ ਮਾਹੀ ਤੇਰੇ ਪੈਰ ਵੇ
ਆਂਡਣਾਂ ਗਵਾਂਡਣਾਂ ਨਿਤ ਤਾਹਿਨੇ ਦੇਂਦੀਆਂ
ਜਦੋਂ ਲੰਗਣ ਖਚਰ ਪੁਣੇ ਨਾਲ ਵਿਹੰਦੀਆਂ
ਸੱਬਰ ਸਾਡਾ ਮੁਕਿਆ ਖਾ ਲੈਣਾ ਜ਼ਹਿਰ ਵੇ
ਅੱਠੇ ਪਹਿਰ ਮੰਗਾਂ ਮੈ ਤਾਂ ਤੇਰੀ ਖੈਰ ਵੇ
ਧੋ ਧੌ ਕੇ ਪੀ ਲਵਾਂ ਮੈਂ ਮਾਹੀ ਤੇਰੇ ਪੈਰ ਵੇ
ਇੰਜ: ਜੋਗਿੰਦਰ ਸਿੰਘ "ਥਿੰਦ"
(ਸਿਡਨੀ)
ਅੱਠੇ ਪਹਿਰ ਮੰਗਾਂ ਮੈਂ ਤਾਂ ਤੇਰੀ ਖੈਰ ਵੇ
ਧੋ ਧੋ ਕੇ ਪੀ ਲੱਵਾਂ ਮੈਂ ਮਾਹੀ ਤੇਰੇ ਪੈਰ ਵੈ
ਤੂੰ ਪਰਦੇਸੀਂ ਜਾ ਸਾਨੂੰ ਭੁਲ ਬੈਹ ਗਿਆ
ਤੇਰੇ ਬਿਨਾ ਜੀਨਾ ਕਾਹਿਦਾ ਰਹਿ ਗਿਆ
ਅਸਾਂ ਭੁਲ ਲਾਈਆਂ ਤੂੰ ਕੀਤਾ ਕਹਿਰ ਵੇ
ਅੱਠੇ ਪਹਿਰ ਮੰਗਾਂ ਮੈਂ ਤਾਂ ਤੇਰੀ ਖੈਰ ਵੇ
ਧੋ ਧੋ ਕੇ ਪੀ ਲਵਾਂ ਮੈਂ ਮਾਹੀ ਤੇਰੇ ਪੈਰ ਵੇ
ਜਾ ਕਾਲਿਆ ਵੇ ਢੋਲਾ ਕਾਲੇ ਤੇਰੇ ਕੰਮ ਨੇ
ਤੱਕ ਤੱਕ ਰਾਹ ਤੇਰੇ ਸੁਕੇ ਸਾਡੇ ਚੱਮ ਨੇ
ਇਹ ਜਵਾਨੀ ਕਿਵੇਂ ਕੱਟਾਂ ਤਿਖੜ ਦੁਪਹਿਰ ਵੇ
ਅੱਠੇ ਪਹਿਰ ਮੰਗਾਂ ਮੈਂ ਤਾਂ ਤੇਰੀ ਖੈਰ ਵੇ
ਧੋ ਧੋ ਕੇ ਪੀ ਲੱਵਾਂ ਮੈਂ ਮਾਹੀ ਤੇਰੇ ਪੈਰ ਵੇ
ਆਂਡਣਾਂ ਗਵਾਂਡਣਾਂ ਨਿਤ ਤਾਹਿਨੇ ਦੇਂਦੀਆਂ
ਜਦੋਂ ਲੰਗਣ ਖਚਰ ਪੁਣੇ ਨਾਲ ਵਿਹੰਦੀਆਂ
ਸੱਬਰ ਸਾਡਾ ਮੁਕਿਆ ਖਾ ਲੈਣਾ ਜ਼ਹਿਰ ਵੇ
ਅੱਠੇ ਪਹਿਰ ਮੰਗਾਂ ਮੈ ਤਾਂ ਤੇਰੀ ਖੈਰ ਵੇ
ਧੋ ਧੌ ਕੇ ਪੀ ਲਵਾਂ ਮੈਂ ਮਾਹੀ ਤੇਰੇ ਪੈਰ ਵੇ
ਇੰਜ: ਜੋਗਿੰਦਰ ਸਿੰਘ "ਥਿੰਦ"
(ਸਿਡਨੀ)
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ