ਗਜ਼ਲ
ਤੁਸਾਂ ਸਾਡੇ ਦਿਲ ਨੂੰ ਇਹ ਕਿਦਾਂ ਦੀ ਲਾਈ ਅੱਗ
ਹੋਰ ਭੜਕੀ ਜਿਓਂ ਜਿਓਂ ਹੀ ਇਹ ਬੁਝਾਈ ਅੱਗ
ਮੇਲ ਸੱਜਨਾਂ ਦਾ ਕਹਿੰਦੇ ਕਿ ਠੰਡ ਕਲੇਜੇ ਪਾਓਂਦਾ
ਸਾਡੇ ਸੱਜਨਾਂ ਤਾਂ ਆਓਂਦੇ ਹੀ ਹੋਰ ਭੜਕਾਈ ਅੱਗ
ਅੱਜ ਫਿਰ ਮੈਨੂੰ ਜਾਪੇ ਤੇਰੀ ਇਹ ਅੱਖ ਧਵਾਖੀ ਏ
ਹੋਰ ਕਿਸ ਪਰਦੇਸੀ ਉਤੇ ਤੂੰ ਫਿਰ ਅੱਜ਼ਮਾਈ ਅੱਗ
ਦੂਰੋਂ ਵੇਖ ਵੇਖ ਕੇ ਜਿਹਨੂੰ ਨਿਤ ਠੰਢਾਂ ਸੀ ਪੈਂਦੀਆਂ
ਨੇੜੇ ਜਾ ਜੱਦ ਵੇਖਿਆ ਬੁਕਲ ਵਿਚ ਲੁਕਾਈ ਅੱਗ
ਪਾਣੀਆਂ ਦੇ ਕੰਡੇ ਜਦੋਂ ਗੈਏ ਤਾਂ ਅੰਗ ਅੰਗ ਲੂਸਿਆ
ਸਾਗਰਾਂ ਦੀ ਹਿਕ ਨੂੰ ਹੀ ਵੇਖੋ ਕਿਹਨੇ ਲਾਈ ਅੱਗ
ਮਨ ਮੋਹਣੀ ਭੋਲੀ ਸੂਰਤ ਵੇਖ ਧੋਖੇ ਵਿਚ ਆ ਗੈਏ
"ਥਿੰਦ"'ਜਾਦੂਗਰ ਨੇ ਕਿਵੇਂ ਫੁਲਾਂ ਤੋਂ ਬਣਾਈ ਅੱਗ
ਇੰਜ: ਜੋਗਿੰਦਰ ਸਿੰਘ "ਥਿੰਦ"
(ਸਿਡਨੀ)

No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ