ਗਜ਼ਲ
ਤੇਰੀ ਬੁਜ਼ਦਿਲੀ ਦੇ ਚਰਚੇ ਰਹਿਣਗੇ ਦੇਰ ਤੱਕ
ਧੱਬੇ ਮੇਰੇ ਖੂਨ ਦੇ ਤਾਂ ਦਰ ਤੇ ਰਹਿਣਗੇ ਦੇਰ ਤੱਕ
ਮੇਰੇ ਮਾਸ ਦਾ ਇਹ ਲੋਥੜਾ ਵਿਚ ਕੁਜ ਵੀ ਨਹੀਂ
ਵਿਸ਼ਵਾਸ਼ ਹੈ ਕਿ ਉਹ ਪਰਚੇ ਰਹਿਣਗੇ ਦੇਰ ਤੱਕ
ਜੇ ਤੂੰ ਸੱਜਨਾਂ ਆਕੇ ਮੈਨੂੰ ਛੱਡ ਹੀ ਗਿਓਂ ਅੱਧਵਾਟੇ
ਅੰਗ ਅੰਗ ਲੂੰ ਲੂੰ ਮੇਰੇ ਭੜਕੇ ਰਹਿਣਗੇ ਦੇਰ ਤੱਕ
ਝੂਠ ਮੂਠ ਅਜ਼ਮੌਨ ਦੀ ਖਾਤਰ ਸੂਲੀ ਟੰਗ ਦਿਤਾ
ਤੇਰੇ ਚਾਹੁਣ ਵਾਲੇ ਤਾਂ ਲਟਕੇ ਰਹਿਣਗੇ ਦੇਰ ਤੱਕ
ਵਤਨ ਪ੍ਰਸਤੀ ਜਿਨ੍ਹਾਂ ਦੇ ਹੱਡਾਂ ਵਿਚ ਰੱਚ ਜਾਂਦੀ
ਵਤਨ ਵਾਸਤੇ ਸੂਲੀ ਚੜਤੇ ਰਹਿਣਗੇ ਦੇਰ ਤੱਕ
"ਥਿੰਦ'ਫੋਲ ਪੋਥੀਆਂ ਸੁਹਿਲੇ ਗਾ ਕੁਰਬਾਨੀਆਂ ਦੇ
ਉਹਨਾਂ ਜੋਧਿਆਂ ਦੇ ਤਾਂ ਚਰਚੇ ਰਹਿਣਗੇ ਦੇਰ ਤੱਕ
ਇੰਜ: ਜੋਗਿੰਦਰ ਸਿੰਘ "ਥਿੰਦ"
(ਸਿਡਨੀ)

No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ