ਗਜ਼ਲ
ਤੇਰੀ ਕਿਸਮੱਤ ਮੇਰੇ ਨਾਲ ਮੇਰੀ ਕਿਸਮੱਤ ਤੇਰੇ ਨਾਲ
ਘਿਰੇ ਹੋਏ ਹਾਂ ਏਦਾਂ ਹੀ ਅਸੀਂ ਇਕ ਦੂਜੇ ਦੇ ਘੇਰੇ ਨਾਲ
ਦੋ ਪੱਲ ਜੁੜ ਬੈਠਣ ਤੇ ਸੋਹਿਣੀ ਘੱਟਨਾਂ ਵਾਪਰ ਗਈ
ਸੱਜਰੀ ਸਾਂਝ ਬਣਾਂ ਬੈਠੇ ਜਾਂਵਾਂ ਗੇ ਹੁਣ ਤਾਂ ਜੇਰੇ ਨਾਲ
ਆਕੇ ਬੈਠੇ ਹਾਂ ਤੇਰੇ ਦਰ ਤੇ ਛੱਡ ਕੇ ਹੁਣ ਜਾਣਾਂ ਨਹੀਂ
ਫੁਲ ਕਿਰਣ ਗੇ ਅਰਸ਼ਾਂ ਉਤੋਂ ਜਦੋਂ ਤੁਰੋ ਗੇ ਮੇਰੇ ਨਾਲ
ਅਲ੍ਹੇ ਜ਼ਖਮ ਇਹ ਹਿਜ਼ਰਾਂ ਦੇ ਸੱਭਰਾਂ ਨਾਲ ਪਰੋਸੇ ਸੀ
ਆਏ ਵੀ ਰੱਜ ਤੱਕਿਆ ਨਾਂ ਕੀ ਫਰਕ ਪਿਆ ਫੇਰੇ ਨਾਲ
ਤੇਰੀ ਗੱਲੀ ਦਾ ਚੱਪਾ ਚੱਪਾ ਅਪਣਾਂ ਅਪਣਾਂ ਲੱਗਦਾ ਏ
ਉਨਸ ਅਨੋਖੀ ਹੋ ਗਈ ਸਾਨੂੰ ਤੇਰੇ ਚਾਰ ਚੁਫੇਰੇ ਨਾਲ
ਉਹ ਨਿੱਤ ਉਲਾਂਭੇ ਦੇਂਦੇ ਸਾਨੂੰ ਗੈਰਾਂ ਦੇ ਕਿਓਂ ਜਾਂਦੇ ਹਾਂ
'ਥਿੰਦ'ਗੈਰ ਤਾਂ ਲੱਖ ਚੰਗੇ ਖਟਿਆ ਕੀ ਲਾਕੇ ਤੇਰੇ ਨਾਲ
ਇੰਜ: ਜੋਗਿੰਦਰ ਸਿੰਘ "ਥਿੰਦ"
(ਸੇਡਨੀ)

No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ