ਗਜ਼ਲ
ਬੈਠੇ ਹੋਏ ਅੱਜ ਸਵੇਰ ਤੋਂ ਇਕ ਗੁੱਥੀ ਸੁਲਝਾਓਣ ਤੇ
ਕੀ ਕਰਨਾਂ ਕੀ ਕਹਿਣਾਂ ਅੱਜ ਸੱਜਨਾਂ ਦੇ ਆਓਣ ਤੇ
ਬਹਾਰ ਆਈ ਐਵੇਂ ਗਈ ਬਿਨ ਸੱਜਨਾਂ ਦੇ ਮੇਲਾਂ ਤੋਂ
ਹਰ ਵਾਰੀ ਏ ਪੱਛੜ ਗੲੈ ਅਪਣੇ ਕੌਲ ਨਿਭਾਓਣ ਤੇ
ਹਰ ਵਾਰ ਇਕ ਝੱਲਕਾਰਾ ਦੇ ਕੇ ਉਹ ਤੁਰ ਜਾਂਦੇ ਨੇ
ਉਹ ਜਾਪਣ ਤੁਲੇ ਹੋਏ ਨੇ ਇੰਝ ਸਾਨੂੰ ਤਰਸਾਓਂਣ ਤੇ
ਡਾਂਵਾਂ ਡੋਲ ਬੇੜੀ ਸਾਡੀ ਲੱਗ ਜਾਂਦੀ ਏ ਜਦੋਂ ਕਿਨਾਰੇ
ਹਾਸਾ ਆਓਂਦਾ ਸਾਨੂੰ ਇਹਨਾਂ ਝੱਖੜਾਂ ਦੇ ਆਓਣ ਤੇ
ਝੱਖੜ ਤਾਂ ਆਓਂਦੇ ਸੱਦਾ ਜੇ ਅਪਣੇ ਸਾਥ ਨਿਭਾਣ ਨਾਂ
ਬਿਨਾ ਝੱਖੜੋਂ ਡੁਬੇ ਬੇੜੀ ਜੇ ਅਪਣੇ ਆਓਂਣ ਡਬੋਨ ਤੇ
ਸੋਚਾਂ ਵਿਚ ਕਿਓਂ ਡੁਬਾ ਅਪਣੇ ਆਖਰ ਅਪਣੇ ਹੀ ਨੇ
"ਥਿੰਦ;ਸ਼ਾਮਾਂ ਤੱਕ ਆ ਹੀ ਜਾਸਨ ਤੇਰੇ ਬਲਾਓਂਣ ਤੇ
ਇੰਜ: ਜੋਗਿੰਦਰ ਸਿੰਘ "ਥਿੰਦ"
(ਸਿਡਨੀ)

No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ