'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

28 March 2020

                                ਗਜ਼ਲ
ਇਕ ਮਿਹਰਬਾਨੀ ਕਰਕੇ ਸਾਡਾ ਦਿਲਦਾਰ ਤੁਰ ਗਿਆ
ਝੁਠਾ ਹੀ ਤਾਂ ਉਹ ਕਰਕੇ ਲੱਗਦਾ ਇੰਕਰਾਰ ਤੁਰ ਗਿਆ

ਸਾਹਿ ਜਿਹੜਾ ਲਿਆ ਉਹ ਕਦੀ ਨਾ ਆਇਆ ਪਰਤ ਕੇ
ਹਰ ਪੱਲ ਪੱਲ ਇੰਝ ਜਿੰਦਗੀ ਦਾ ਇੱਤਬਾਰ ਤੁਰ ਗਿਆ

ਇਹ ਮਹਿਲ ਤੇ ਮਾੜੀਆਂ ਸੱਭੇ ਸਾਡੇ ਹੁਣ ਕਿਸ ਕੰਮ ਨੇੇ
ਛੱਡ ਕੇ ਇਨ੍ਹਾਂ ਨੂੰ ਤਾਂ ਵੇਖੋ ਅੱਸਲੀ ਹੱਕ ਦਾਰ ਤੁਰ ਗਿਆ

ਇਕ ਝੱਲਕ ਵਾਸਤੇ ਭਾਂਵੇਂ ਆਓਣਾਂ ਏ ਕਾਹਿਦਾ ਆਓਣਾਂ
ਕੁਝ ਪੱਲ ਹੀ ਬਣਾਂ ਕੇ ਜ਼ਿੰਦਗੀ ਨੂੰ ਮਜ਼ੇਦਾਰ ਤੁਰ ਗਿਆ

ਜਿਹਿਦੀ ੳਡੀਕਾਂ ਵਿਚ ਸਾਰੀ ਉਮਰ ਅਸਾਂ ਲੰਗਾ ਛੱਡੀ
ਆਖਰੀ ਦਮਾਂ ਤੇ ਆ ਉਹ ਤਾਂ ਕਰਕੇ ਇੰਕਾਰ ਤੁਰ ਗਿਆ

ਅੱਜ ਤੱਕ ਜਿਨ੍ਹਾਂ ਦੀਆਂ ਅੱਖਾਂ 'ਚਿ ਸੱਦਾ ਰੱੜ੍ਹਕਦਾ ਰਿਹਾ
ਉਹ ਵੀ ਮਰਨ ਪਿਛੋਂ ਕਹਿਣ ਗੇ"ਥਿੰਦ"ਯਾਰ ਤੁਰ ਗਿਆ

                                 ਇੰਜ: ਜੋਗਿੰਦਰ ਸਿੰਘ "ਥਿੰਦ"
                                                       (ਸਿਡਨੀ)

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ