'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

24 March 2020

                            ਗਜ਼ਲ
ਟੁਟੇ ਦਿਲ ਜੁੜਦੇ ਨਹੀਂ ਕਈ ਵਾਰ ਮਿਲਾ ਕੇ ਵੇਖੇ ਨੇ
ਟੁਟੇ ਮੋਏ ਇਕ ਬਰਾਬਰ ਕਈ ਵਾਰ ਹਿਲਾਕੇ ਵੇਖੇ ਨੇ

ਉਹਨਾਂ ਦੀ ਬੇਰੁਖੀ ਤੇ ਅਸੀਂ ਮੂੰਹ ਉੰਗਲਾਂ ਪਾਈਂਆਂ
ਇਸ ਗਲੀ ਨਹੀਂ ਆਉੰਦੇ ਕੈਈ ਵਾਰ ਬੁਲਾਕੇ ਵੇਖੇ ਨੇ

ਅੱਸਰ ਨਹੀਂ ਕੁਝ ਉਨਹਾਂ ਤੇ ਸਾਡੇ ਅਲ੍ਹੇ ਜ਼ਖਮਾਂ ਦਾ
ਹੰਝੂਆਂ ਭਰੇ ਪਿਆਲੇ ਵੀ ਕੈਈ ਵਾਰ ਪਿਲਾਕੇ ਵੇਖੇ ਨੇ
  
ਦੱਸ ਕੀ ਲੈਣਾਂ ਅਸਾਂ ਤੇਰੀ ਗਰਜ਼ਾਂ ਮਾਰੀ ਦੁਣੀਆਂ ਤੋਂ
ਬੇਗਰਜ਼ ਹੁਲਾਰੇ ਦੇ ਦੇ ਕੇ ਕਈ ਵਾਰ ਸੁਲਾਕੇ ਵੇਖੇ ਨੇ

'ਥਿੰਦ' ਅੱਗ ਲਗਾਕੇ ਲੋਕੀਂ ਉਡੀਕਦੇ ਖੜੇ ਤਿਬਾਹੀ ਨੂੰ
ਦਿਲ ਜਲੇ ਧੂਆਂ ਹੁੰਦਾ ਨਾ ਕਈ ਵਾਰ ਜਲਾ ਕੇ ਵੇਖੇ ਨੇ

                            ਇੰਜ: ਜੋਗਿੰਦਰ ਸਿੰਘ "ਤਿੰਦ"
                                                  (ਸਿਡਨੀ) 

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ