'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

17 March 2020

                          ਗਜ਼ਲ
ਅੱਜ ਤਾਂ ਸੰਦੇਸਾ ਉਹਿਨਾਂ ਦਾ ਸਾਨੂੰ ਆ ਹੀ ਗਿਆ
ਪੱਥਰ ਦਿਲ ਸਨਮ ਸਾਡਾ ਤਰਸ ਖਾ ਹੀ ਗਿਆ

ਬਹੁਤ ਬਚਾਇਆ ਦਾਮਨ ਵੇਖੋ ਉਸ ਪਰਦੇਸੀ ਤੋਂ
ਜਾਂਦਾ ਜਾਂਦਾ ਰੋਗ ਅਵੱਲੜਾ ਸਾਨੂੰ ਲਾ ਹੀ ਗਿਆ

ਲੱਖ ਛੁਪਾਇਆ ਮੈਂ ਤਾਂ ਜੋਬਣ ਛੁਪ ਨਾ ਸੱਕਿਆ
ਜਾਂਦਾ ਜਾਂਦਾ ਇਕ ਲੁਟੇਰਾ ਤਾਂ ਝਾਤੀ ਪਾ ਹੀ ਗਿਆ

ਲੱਖ ਸੱਮਝਾਇਆ ਉਹਿਨੂੰ ਕਿ ਮੂਹੌਂ ਨਾਂ ਨਹੀਂ ਲੈਣਾ
ਭਰੀ ਮਹਿਫਲ ਮੇਰੀ ਗਜ਼ਲ ਉਹਿ ਸੁਣਾ ਹੀ ਗਿਆ

ਸੁਣਿਆਂ ਤੇਰੀ ਗਲੀ ਅੰਦਰ ਦਿਲ ਦੇ ਸੌਦੇ ਹੁੰਦੇ ਨੇ
'ਥਿੰਦ'ਦਿਲ ਤੋਂ ਦਿਲ ਵਿਟਾਓਣ ਲਈ ਆ ਹੀ ਗਿਆ

ਇੰਜ: ਜੋਗਿੰਦਰ ਸਿੰਘ "ਥਿੰਦ"
                        (ਸਿਡਨੀ)

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ