'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

23 March 2020

                       ਗਜਲ
ਜੱਦੋਂ ਵੀ ਕੱਦੀ ਸੱਜਨਾਂ ਮੈਂ ਹਾਂ ਬਹੁਤ ਡੋਲਿਆ
ਗਰੰਥ ਤੇਰੀ ਯਾਦ ਦਾ ਮੈਂ ਹੈ ਓਦੋਂ ਹੀ ਖੋਲਿਆ

ਉੰਝ ਤਾਂ ਹਰ ਘੜੀ ਸਾਡੀ ਬੀਤੀ ਯਾਦ ਵਿਚ
ਪਰ ਚੰਦ ਚਾੰਦਨੀ ਥੱਲੇ ਬੈਠ ਬਹੁਤ ਰੋ ਲਿਆ

ਹੋਸ਼ ਵਿਚ ਆਏ ਤਾਂ ਬੜੇ ਹੈਰਾਨ ਹੋਕੇ ਵੇਖਿਆ 
ਕਿਸ ਲੈਈ ਕੱਦੋਂ ਆਪੇ ਅਪਨਾ ਘਰ ਫਰੋਲਿਆ

ਲੂੰ ਲੂੰ ਉਠ ਖਲੋਤਾ ਬੇਮੁਹਾਰੇ ਸਵਾਗੱਤ ਲੈਈ
ਗੱਲਾਂ ਗੱਲਾਂ ਵਿਚ ਹੀ ਕਿਸੇ ਤੇਰਾ ਨਾਂ ਬੋਲਿਆ

ਹੁਣ ਨਾਂ ਉਹਿ ਚੀਸਾਂ ਨਾਂ ਉਹਿ ਦਰਦ ਸੁਹਾਣੇ
ਤੇਰੀ ਯਾਦ ਚਾਸ਼ਨੀ 'ਚ ਜ਼ਹਿਰ ਕਿਸ ਘੋਲਿਆ

"ਥਿੰਦ" ਤੈਨੂੰ ਓਪਰਾ ਅਸੀਂ ਕਿਵੇਂ ਸੱਮਝ ਲੈਂਦੇ
ਸਾਡਾ ਹਰ ਅੱਥਰੂ ਤੁਸਾਂ ਖੂਨ ਸਾਵੇਂ ਹੀ ਤੋਲਿਆ

                 ਇੰਜ: ਜੋਗਿੰਦਰ ਸਿੰਘ "ਥਿੰਦ"
                                      (ਸਿਡਨੀ)

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ