'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

23 March 2020

                            ਗਜ਼ਲ
ਰੱਬ ਦਾ ਡਰਾਵਾ ਦੇ ਕੇ ਸਾਨੂੰ ਤੁਸਾਂ ਬੜਾ ਹੀ ਲੁਟਿਆ
ਤੈਨੂੰ ਬੜਾ ਪਰਖ ਲਿਆ ਹੁਣ ਸਾਡਾ ਸੱਭਰ ਮੁਕਿਆ

ਤੇਰਾ ਅਸਾਂ ਮਾਣ ਕੀਤਾ ਅੱਖਾਂ ਵਿਛਾਈਆਂ ਰਾਹਾਂ 'ਚ
 ਉੰਝ ਦੱਸ ਤੇਰੇ ਬਿਨਾਂ ਸਾਡਾ ਕਿਹੜਾ ਕੰਮ ਰੁਕਿਆ

ਖਿੜੇ ਮੱਥੇ ਝੱਲੇ ਨੇ ਅਸਾਂ ਹੋਰ ਸਾਰੇ ਦੁਖ ਜ਼ਿੰਦਗੀ ਦੇ
ਗੈਰਾਂ ਹੱਥ ਵੇਖ ਤੇਰਾ ਹੱਥ ਗੰਮ ਦਾ ਪਹਾੜ ਟੁਟਿਆ

ਪੱਥਰਾਂ ਦੀ ਦੋਸਤੀ ਨੇ ਬਹੁਤ ਕੁਜ ਦਿਤਾ ਵੇਖ ਮੇਨੂੰ
ਰੋਕਿਆ ੲੈ ਮੈਨੂੰ ਮਾਰ ਠੇਡਾ ਜਦ ਵੀ ਕਦੀ ਉਕਿਆ

ਉਹਦੀ ਰਹਿਮਤਾਂ ਨੂੰ ਕਦੀ  ਭੁਲਣਾਂ ਨਹੀ ਚਾਹੀਦਾ
ਉਹ ਰੱਖਦਾ ਖਿਆਲ ਸੱਦਾ ਦਿਲੋਂ ਜਾ ਜੋਵੀ ਝੁਕਿਆ

"ਥਿੰਦ"ਭੁਲ ਕੇ ਵੀ ਕਦੀ ਉਹਨੂੰ ਤੂੰ ਅੱਜ਼ਮਾਂਣਾਂ ਨਹੀਂ
ਭਰੀ ਰੱਖੂ ਸਦਾ ਝੋਲੀ ਓੁਥੋਂ ਕੁਝ ਨਹੀਂ ਕੱਦੀ ਮੁਕਿਆ

                           ਇੰਜ: ਜੋਗਿੰਦਰ ਸਿੰਘ "ਥਿੰਦ"
                                               (ਸਿਡਨੀ)


No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ