'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

26 March 2020

                            ਗਜ਼ਲ
ਬੁਲਾਂ ਤੇ ਹਾਸੇ ਤੇ ਖੋਟਾਂ ਦਿਲਾਂ ਵਿਚ ਹੀ ਰੱਖਦੇ ਰਹੇ
ਗੈਰਾਂ ਨਾਲ ਜੋੜ ਰਿਸ਼ਤਾ ਅਪਣਾਂ ਸਾਨੂੰ ਦੱਸਦੇ ਰਹੇ

ਹਰ ਵਾਰ ਇੰਜ ਹੀ ਲੱਗਾ ਕਿ ਸਾਡੇ ਵਿਹੜੇ ਵੱਸਣ ਗੇ
ਵੱਸਣ ਨੂੰ ਤਾਂ ਵੱਸੇ ਪਰ ਉਹ ਗੈਰਾਂ ਦੇ ਘਰ ਵੱਸਦੇ ਰਹੇ

ਤੇਰੀ ਮਹਿਫੱਲ ਵਿਚੋਂ ਮੈਨੂੰ ਤਾਂ ਹੋਰ ਕੁਝ ਨਾ ਮਿਲਿਆ
ਏਨਾਂ ਸ਼ੁਕਰ ਹੈ ਕਿ ਪੈਂਦੇ ਝੱਲਕਾਰੇ ਤੇਰੀ ਅੱਖ ਦੇ ਰਹੇ

ਬੜੀ ਠੰਡੀ ਠੰਡੀ ਛਾਂ ਸੀ ਤੇਰੇ ਗਰਾਂ ਦੇ ਪਿਪਲਾਂ ਦੀ
ਉਡੀਕਾਂ, ਹਿਜਰਾਂ ਦੇ ਮਾਰੇ ਹੀ ਤਾਂ ਸੱਦਾ ਭੱਖਦੇ ਰਹੇ

ਇਕ ਨਿਗੂਣਾਂ ਸ਼ੌਕ ਹੀ ਤਾਂ ਸੀ ਜੋ ਸਾਨੂੰ ਜੜੋਂ ਲੈ ਬੈਠਾ
ਨਹੀਂ ਤਾਂ ਤੇਰੀ ਗਲੀ ਵੇਖ ਹੀ ਮੈਨੂੰ ਲੋਗ ਹੱਸਦੇ ਰਹੇ

"ਥਿੰਦ'"ਗੁਸਾ ਤਾਂ ਬੜਾ ਹੀ ਸੀ ਉਹਦੀ ਬੇਵਿਫਾਈ ਤੇ
ਕਰਦੇ ਕੀ ਹਰ ਵਾਰ ਉਹ ਕਹਾਣੀ ਨਵੀਂ ਦੱਸਦੇ ਰਹੇ

                          ਇੰਜ: ਜੋਗਿੰਦਰ ਸਿੰਘ "ਥਿੰਦ"
                                                  (ਸਿਡਨੀ)   

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ