'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

26 March 2020

                             ਗਜ਼ਲ
ਬਹੁਤ ਯੱਤਨਾਂ ਦੇ ਨਾਲ ਮੈਂ ਅਪਣੀ ਆਪ ਬਣਾਈ ਜ਼ਿੰਦਗੀ
ਮੇਰੇ ਵਰਗੀ ਨਾਂ ਕਿਸੇ ਹੋਰ ਨੇ ਅੱਜ ਤੱਕ ਹੰਡਾਈ ਜ਼ਿੰਦਗੀ

ਇਕ ਨਿਕੀ ਜਿਹੀ ਗੱਲ ਤੇ ਤੁਰ ਪੲੈ ਉਹ ਰਿਸ਼ਤਾ ਤੋੜ ਕੇ
ਅਸਾਂ ਤਾਂ ਉਹਦੀ ਖੁਸ਼ੀ ਤੇ ਹੀ ਹਰ ਪੱਲ ਲਗਾਈ ਜ਼ਿੰਦਗੀ

ਜਿਨਾਂ ਦੀ ਇਕ ਮੁਸਕਾਨ ਨੇ ਕੰਮ ਮਲਹਿਮ ਦਾ ਕੀਤਾ ਸੀ
ਲੋੜ ਪਈ ਜਦ ਉਨ੍ਹਾਂ ਨੂੂੰੰ ਤਾਂ ਕਿਸੇ ਕੰਮ ਨਾਂ ਆਈ ਜ਼ਿੰਦਗੀ

ਲਾਗੇ ਆਕੇ ਫਿਰ ਤੁਸਾਂ ਕਿਓਂ ਹੱਥ ਪਿਛੇ ਪਿਛੇ ਕਰ ਲੀਤੇ
ਮੈਂ ਤਾਂ ਕਿਹਾ ਸੀ ਕਿ ਮੇਰੀ ਰੱਕੜਾਂ ਮਾਰੀ ਫਲਾਈ ਜ਼ਿੰਦਗੀ

ਨਿਤ ਦੇ ਉਲਾਂਭੇ ਲਾਹਿ ਕੇ ਉਹ ਆ ਬੈਠੇ ਮੇਰੀ ਬਰੂਹਾਂ ਤੇ
ਆਏ ਵੀ ਤਾਂ ਉਹ ਉਸ ਵੇਲੇ ਜਦ ਲਬਾਂ ਤੇ ਆਈ ਜ਼ਿੰਦਗੀ

ਜੋ ਵੀ ਮਿਲਿਆ ਅੱਜ ਤੱਕ ਅੱਧਵਾਟੇ ਹੀ ਛੱਡ ਤੁਰ ਗਿਆ
"ਥਿੰਦ"ਉੰਝਲਾਂ ਮੂਸ਼ਕਲਾਂ ਨਾਲ ਹੀ ਤਾਂ ਨਿਭਾਈ ਜ਼ਿੰਦਗੀ

                               ਇੰਜ: ਜੋਗਿੰਦਰ ਸਿੰਘ "ਥਿੰਦ"
                                                     (ਸਿਡਨੀ)

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ