'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

26 March 2020

                    ਗਜ਼ਲ
ਮੇਰੀ ਬੇਤੁਕੀ ਉਡੀਕ ਨੇ ਮੈਨੂੰ ਮਾਰਿਆ
ਮੇਰੀ ਬੇਤੁਕੀ ਪਰੀਤ ਨੇ ਮੈਨੂੰ ਮਾਰਿਆ

ਗਮਾਂ ਵਿਚ ਤਾਂ ਡੁਬਾ ਸੀ ਪਹਿਲੇ ਹੀ ਮੈਂ
ਤੇਰੀ ਤਾਂ ਨਕਲੀ ਚੀਕ ਨੇ ਮੈਨੂੰ ਮਾਰਿਆ

ਜਵਾਨੀ ਬੁੜੇਪੇ ਵਿਚ ਫਰਕ ਤੰਦ- ਬ੍ਰੀਕ
ਇਸੇ ਹੀ ਤਾਂ ਤੰਦ ਬ੍ਰੀਕ ਨੇ ਮੈਨੂੰ ਮਾਰਿਆ

ਇਤਬਾਰ ਤਾਂ ਬਹੁਤ ਸੀ ਹੀ ਤੇਰੇ ਤੇ ਮੈਨੂੰ
ਤੇਰੀ ਤਾਂ ਖੋਟੀ ਹੀ ਨੀਤ ਨੇ ਮੈਂਂਨੂੰ ਮਾਰਿਆ

ਆਸਰਾ ਤਾਂ ਬੜਾ ਹੀ ਸੀ ਮੈਨੂੰ ਸ਼ਰੀਕਾਂ ਦਾ
ਤਾਹੀਓਂ ਤਾਂ ਮੇਰੇ ਸ਼ਰਿਕ ਨੇ ਮੈਨੂੰ ਮਾਰਿਆ

ਬੜਾ ਨਾਜ਼ਕ ਸੀ ਬਦਨ ਤੇਰੇ ਆਸ਼ਕਾਂ ਦਾ
ਨਿਕੀ ਜਿਨੀ ਹੀ ਝਰੀਟ ਨੇ ਮੈਨੂੰ ਮਾਰਿਆ

ਦਿਲਬਰ ਦੀ ਹਰ ਬਾਤ ਹੀ ਸਾਨੂੰ ਠੀਕ ਸੀ
ਏਸੇ ਤਾਂ ਇਕ ਨਿਕੀ ਠੀਕ ਨੇ ਮੇਨੂੰ ਮਾਰਿਆ

ਪਹਿਲੀ ਨਜ਼ਰ ਦੀ ਪਰੀਤ ਡਾਹਡੀ ਹੁੰਦੀ
ਤਾਂਹੀ ਹੀ ਤਾਂ ਇਸ ਪ੍ਰੀਤ ਨੇ ਮੈਨੂੰ ਮਾਰਿਆ

ਮਰਦਾ ਸੁਹਿਣੇ ਨੈਨਾਂ ਉਤੇ ਸੁਹਿਣੇ ਰੰਗਾਂ ਤੇ
"ਥਿੰਦ"ਵੇਖ ਤੇਰੇ ਤਾਂ ਗੀਤ ਨੇ ਮੈਨੂੰ ਮਾਰਿਆ

            ਇੰਜ: ਜੋਗਿੰਦਰ ਸਿੰਘ "ਥਿੰਦ"
                                   (ਸਿਡਨੀ)


No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ