'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

26 March 2020

                                ਗਜ਼ਲ
ਹੁਸਨ ਜਵਾਨੀ ਸਣੇ ਮਹੱਬਤ ਤੇਰੇ ਸ਼ਹਿਰ ਵਿਕਦੀ ਰਹੀ
ਕਿਹੜੀ ਚੀਜ਼ ਏਥੇ ਹੈ ਮੈਨੂੰ ਫਿਰ ਤੇਰੇ ਵੱਲ ਖਿਚਦੀ ਰਹੀ

ਜੱਦੋਂ ਵੀ ਕਦੀ ਅਸੀਂ ਬੈਠੈ ਹਾਂ ਏਥੇ ਧੰਦਿਆਂ ਤੋਂ ਵਿਹਲੇ ਹੋ
ਸੂਰੱਤ ਤੇਰੀ ਤਾਂ ਆਪ ਮੁਹਾਰੇ ਅੱਖਾਂ ਅੱਗੇ ਟਿਕਦੀ ਰਹੀ

ਸੱਜਨ ਤੇ ਦੁਸ਼ਮਨ ਸੱਭੇ ਆਏ ਪੁਛਣ ਹਾਲ ਬੀਮਾਰਾਂ ਦਾ
ਵੱਲ ਬਰੂਹਾਂ ਅੱਖਾਂ ਲੱਗੀਆਂ ਕੱਸਰ ਕੇਵਲ ਇਕ ਦੀ ਰਹੀ

ਮਿਠੇ ਮਿਠੇ ਕੌਲ ਕਰਾਂਰਾਂ ਹੀ ਕਾਸੇ ਜੋਗਾ ਛੱਡਿਆ ਨਹੀਂ
ਹਰ ਸ਼ਾਮ ਤਾਂ ਸਾਡੀ ਹੱਸਰਤ ਤਰਸ ਤਰਸ ਮਰਦੀ ਰਹੀ

ਜ਼ਿਦ ਮੁਬਾਰੱਕ ਤੇਨੂੰ ਤੇਰੀ ਤੇ ਸਾਨੂੰ ਸਾਡੇ ਸੱਭਰ ਪਿਆਰੇ
ਹਿਜਰਾਂ ਦੀ ਇਕ ਸੱਪਣੀ ਸਾਡੀ ਹਿਕ ਉਤੇ ਲਿਟਦੀ ਰਹੀ

"ਥਿੰਦ"ਪਿਆਸੀ ਰੂਹਿ ਤੇਰੀ ਤਾਂ ਅਜੇੇ ਵੀ ਆਸ਼ਾ ਵਾਦੀ ਹੈ
ਏਸੇ ਲਈ ਤਾਂ ਉਹ ਅੱਜ ਤੱਕ ਜੀਵਨ ਗਾੜ੍ਹੀ ਹਿਕਦੀ ਰਹੀ

                               
                                               

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ