ਗਜ਼ਲ
ਦਿਲ ਕਰਦਾ ਤੇਰੇ ਲੇਖੇ ਲਾਵਾਂ ਅੱਜ ਦੀ ਸ਼ਾਮ
ਹੋਰ ਸੱਭ ਕੁਝ ਹੀ ਭੁਲ ਜਾਵਾਂ ਅੱਜ ਦੀ ਸ਼ਾਮ
ਪਰੀਆਂ ਜਿਹਾ ਮੁਖੜਾ ਜ਼ਾਲੱਮ ਕਿਵੇਂ ਹੋਇਆ
ਇਹਨਾਂ ਸੋਚਾਂ ਅੰਦਰ ਲੁਟਾਵਾਂ ਅੱਜ ਦੀ ਸ਼ਾਮ
ਵੇਖ ਵੇਖ ਮੈਨੂੰ ਉਹ ਉਲਝੇ ਉਲਝੇ ਲੱਗਦੇ ਨੇ
ਪਤਾ ਨਹੀਂ ਮੈ ਕਿਓਂ ਕੱਤਰਾਵਾਂ ਅੱਜ ਦੀ ਸ਼ਾਮ
ਮੁੜਕੇ ਤਾਂ ਪਤਾ ਨਹੀਂ ਮਿਲਿਆ ਜਾਵੇ ਕਿ ਨਾ
ਸੱਜਨਾਂ ਕਰਦੇ ਠੰਡੀਆਂ ਛਾਂਵਾਂ ਅੱਜ ਦੀ ਸ਼ਾਮ
ਤੇਰੇ ਬਾਜੋਂ ਤਾਂ ਸੱਖਣਾਂ ਦਿਲ ਦਾ ਵਿਹੜਾ ਲੱਗੇ
ਆਪੋ ਧਾਪੀ 'ਚਿ ਕਿਵੈਂ ਬਤਾਵਾਂ ਅੱਜ ਦੀ ਸ਼ਾਮ
ਭੁਲ ਕੇ ਸਾਰੇ ਉਲਾਭੇ ਆ ਮਿਲ ਨਦੀ ਕਿਨਾਰੇ
"ਥਿੰਦ" ਯਾਦਾਂ ਵਾਲੀ ਬਣਾਵਾਂ ਅੱਜ ਦੀ ਸ਼ਾਮ
ਇੰਜ: ਜੋਗਿੰਦਰ ਸਿੰਘ "ਥਿੰਦ"
(ਸਿਡਨੀ)
ਦਿਲ ਕਰਦਾ ਤੇਰੇ ਲੇਖੇ ਲਾਵਾਂ ਅੱਜ ਦੀ ਸ਼ਾਮ
ਹੋਰ ਸੱਭ ਕੁਝ ਹੀ ਭੁਲ ਜਾਵਾਂ ਅੱਜ ਦੀ ਸ਼ਾਮ
ਪਰੀਆਂ ਜਿਹਾ ਮੁਖੜਾ ਜ਼ਾਲੱਮ ਕਿਵੇਂ ਹੋਇਆ
ਇਹਨਾਂ ਸੋਚਾਂ ਅੰਦਰ ਲੁਟਾਵਾਂ ਅੱਜ ਦੀ ਸ਼ਾਮ
ਵੇਖ ਵੇਖ ਮੈਨੂੰ ਉਹ ਉਲਝੇ ਉਲਝੇ ਲੱਗਦੇ ਨੇ
ਪਤਾ ਨਹੀਂ ਮੈ ਕਿਓਂ ਕੱਤਰਾਵਾਂ ਅੱਜ ਦੀ ਸ਼ਾਮ
ਮੁੜਕੇ ਤਾਂ ਪਤਾ ਨਹੀਂ ਮਿਲਿਆ ਜਾਵੇ ਕਿ ਨਾ
ਸੱਜਨਾਂ ਕਰਦੇ ਠੰਡੀਆਂ ਛਾਂਵਾਂ ਅੱਜ ਦੀ ਸ਼ਾਮ
ਤੇਰੇ ਬਾਜੋਂ ਤਾਂ ਸੱਖਣਾਂ ਦਿਲ ਦਾ ਵਿਹੜਾ ਲੱਗੇ
ਆਪੋ ਧਾਪੀ 'ਚਿ ਕਿਵੈਂ ਬਤਾਵਾਂ ਅੱਜ ਦੀ ਸ਼ਾਮ
ਭੁਲ ਕੇ ਸਾਰੇ ਉਲਾਭੇ ਆ ਮਿਲ ਨਦੀ ਕਿਨਾਰੇ
"ਥਿੰਦ" ਯਾਦਾਂ ਵਾਲੀ ਬਣਾਵਾਂ ਅੱਜ ਦੀ ਸ਼ਾਮ
ਇੰਜ: ਜੋਗਿੰਦਰ ਸਿੰਘ "ਥਿੰਦ"
(ਸਿਡਨੀ)
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ