'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

26 March 2020

                              ਗਜ਼ਲ
ਤੇਰੇ ਕੋਲੋਂ ਸਿਖੇ ਕੋਈ ਕਿਵੇਂ ਅੱਗ ਹਿਜਰਾਂ ਦੀ ਲਾਈ ਦੀ
ਘੁਟ ਸੱਭਰਾਂ ਦੇ ਭਰਕੇ ਹੁਣ ਤਾਂ ਅੱਗ ਹੀ ਸੇਕੀ ਜਾਈਦੀ

ਮਿਠੇ ਮਿਠੈ ਲਾਰੇ ਦੇ ਕੇ ਜੀਵਨ ਚੀਸਾਂ ਹੋਰ ਵਧਾ ਚਲੈ
ਏਦਾਂ ਸਾਨੂੰ ਮਹਿੰਗੀ ਪੈ ਗਈ ਕੀਮਤ ਅੱਖ ਲੜਾਈ ਦੀ

ਬੜੀ ਮਿਹਨਤ ਕਰਕੇ ਜੋੜੀ ਪੂੰਜੀ ਖਰੀ ਮਹੱਬਤ ਦੀ
ਉਲਾਂਬੇ ਸ਼ਿਕਵੇ ਸ਼ਕਾਇਤਾਂ ਤੇ ਐਵੇਂ ਨਹੀ ਖ੍ਰਚਾਈ ਦੀ

ਠੰਡੀਆਂ ਆਹਾਂ ਭਰਕੇ ਘਰ ਨੂੰ ਆਪੇ ਅੱਗ ਨਾਂ ਲਾਓਨੀ
ਸੁਣਿਆਂ ਸੀ ਸਜਨਾਂ ਅੱਗ ਲਾ ਕੇ ਹੀ ਅੱਗ ਬੁਝਾਈ ਦੀ

ਇਸ ਸ਼ਹਿਰ ਦੇ ਸਾਰੇ ਰੱਸਤੇ ਤੇਰੇ ਘਰ ਨੂੰ ਜਾਂਦੇ ਲਗਣ
ਅਪਣੇ ਘਰ ਦੀ ਬੰਤਰ ਏਦਾਂ ਸਜਨਾ ਕਿਵੇਂ ਬਣਾਈ ਦੀ

ਉਤੋਂ ਉਤੋਂ ਹਾਸੇ ਲੱਗਣ ਕੋਈ ਵਿਚੋਂ ਖੋਖੇਪਣ ਨੂੰ ਜਾਣੇ ਨਾ
'ਥਿੰਦ'ਦੁਖਾਂ ਵਾਲੇ ਹਿਰਦੇ ਲੈਕੇ ਮਸਾਂ ਉਮਰ ਬਤਾਈ ਦੀ

                               ਇੰਜ: ਜੋਗਿੰਦਰ ਸਿੰਘ "ਥਿੰਦ"
                                                     (ਸਿਡਨੀ)

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ