'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

27 March 2020

                           ਗਜ਼ਲ
ਇਕ ਸੂਰਤ ਸੱਦਾ ਸਾਡੀ ਅੱਖਾਂ ਅੱਗੇ ਘੁੰਮਦੀ ਰਹੀ
ਵਾ ਵਿਰੋਲੇ ਵਾਂਗੂੰ ਆਕੇ ਵਿਚ ਬਦਲਾਂ ਗੁੰਮਦੀ ਰਹੀ

ਜਦੋਂ ਵੀ ਵਿਹਲੇ ਹੋ ਕੇ ਲੇਖਾ ਕੀਤਾ ਕਿਰਦਾਰਾਂ ਦਾ
ਸੂਰਜ ਨੇ ਸੱਜਦਾ ਕੀਤਾ ਚੰਦ ਚਾਨਣੀ ਚੁੰਮਦੀ ਰਹੀ

ਝੌਲੇ ਤੇਰੇ ਹਰ ਥਾਂ ਪੈਂਦੇ ਹੱਥ ਕੁਝ ਵੀ ਆਇਆ ਨਾ
ਰੂਹ ਪਿਆਸੀ ਚੰਨਾਂ ਹਮੇਸ਼ਾਂ ਹੀ ਕੰਡੇ ਚੁੰਣਦੀ ਰਹੀ

ਨਾਂ ਆਏ ਤਾਂ ਗੁਸਾ ਕਿਤਾ ਆਏ ਤਾਂ ਕੁਝ ਬੋਲੇ ਨਹੀਂ
ਤਾਂਣੇ ਬਾਣੇ ਤਾਂ ਕਿਸਮੱਤ ਸਾਡੇ ਵਿਹੜੇ ਬੁਣਦੀ ਰਹੀ

ਜੋ ਬੀਤੇ ਪੱਲ ਹਿਜਰਾਂ ਦੇ ਅੱਜ ਵੀ ਚੇਤੇ ਆਓਂਦੇ ਨੇ
'ਥਿੰਦ'ਗੂੰਜ ਤਾਂ ਗੀਤਾਂ ਦੀ ਚਿਰਾਂ ਤੱਕ ਸੁਣਦੀ ਰਹੀ

                        ਇੰਜ: ਜੋਗਿੰਦਰ ਸਿੰਘ "ਥਿੰਦ"
                                             (ਸਿਡਨੀ)

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ