ਗਜ਼ਲ
ਕਿਸੇ ਵੇਚਿਆ ਰੱਬ ਨੂੰ ਦਿਨ ਦੀਵੀਂ
ਤੇ ਝੂਠੀ ਰੱਬ ਦੀ ਸੌਂਹ ਖਾਦੀ
ਕਿਸੇ ਪ੍ਰਭੂ ਦਾ ਅਵੈ ਸਵਾਂਗ ਭਰਿਆ
ਤੇ ਬਣ ਗੲੈ ਮੱਕੇ ਜਾ ਹਾਜੀ
ਨਾ ਰੱਬ ਮਿਲਿਆ ਨਾ ਚੈਣ ਮਿਲਿਆ
ਨਾ ਸਵਰਗ ਦੀ ਮਿਲੀ ਚਾਬੀ
ਸਾਰੀ ਉਮਰ ਜੋ ਰਿਹਾ ਗੁਨਾਹਿ ਕਰਦਾ
ਉਹਨੂੰ ਕਹੇ ਗਾ ਕੌਣ ਨਿਮਾਜ਼ੀ
ਅੱਜੇ ਵੀ ਹੈ ਵੇਲਾ ਗੁਨਾਹਾਂ ਤੋਂ ਕਰ ਤੋਬਾ
ਤੇ ਕੁਝ ਕਰ ਲੈ ਪੁਣ ਛਤਾਬੀ
ਜਿਨ੍ਹਾਂ ਗੋਦੀਆਂ ਨੇ ਤੈਨੂੰ ਪਾਲਿਆ ਏ
ਕਦੋਂ ਮੋੜੇਂ ਗਾ ਤੂੰ ਉਹ ਭਾਜੀ
"ਥਿੰਦ"ਰੱਬ ਤਾਂ ਮਿਲਦਾ ਏ ਉਹਿਨਾ
ਜਿਨ੍ਹਾਂ ਰੋਟੀ ਹੱਕ ਦੀ ਖਾਦੀ
ਇੰਜ: ਜਪਗਿੰਦਰ ਸਿੰਘ "ਥਿੰਦ"
(ਸਿਡਨੀ)
ਕਿਸੇ ਵੇਚਿਆ ਰੱਬ ਨੂੰ ਦਿਨ ਦੀਵੀਂ
ਤੇ ਝੂਠੀ ਰੱਬ ਦੀ ਸੌਂਹ ਖਾਦੀ
ਕਿਸੇ ਪ੍ਰਭੂ ਦਾ ਅਵੈ ਸਵਾਂਗ ਭਰਿਆ
ਤੇ ਬਣ ਗੲੈ ਮੱਕੇ ਜਾ ਹਾਜੀ
ਨਾ ਰੱਬ ਮਿਲਿਆ ਨਾ ਚੈਣ ਮਿਲਿਆ
ਨਾ ਸਵਰਗ ਦੀ ਮਿਲੀ ਚਾਬੀ
ਸਾਰੀ ਉਮਰ ਜੋ ਰਿਹਾ ਗੁਨਾਹਿ ਕਰਦਾ
ਉਹਨੂੰ ਕਹੇ ਗਾ ਕੌਣ ਨਿਮਾਜ਼ੀ
ਅੱਜੇ ਵੀ ਹੈ ਵੇਲਾ ਗੁਨਾਹਾਂ ਤੋਂ ਕਰ ਤੋਬਾ
ਤੇ ਕੁਝ ਕਰ ਲੈ ਪੁਣ ਛਤਾਬੀ
ਜਿਨ੍ਹਾਂ ਗੋਦੀਆਂ ਨੇ ਤੈਨੂੰ ਪਾਲਿਆ ਏ
ਕਦੋਂ ਮੋੜੇਂ ਗਾ ਤੂੰ ਉਹ ਭਾਜੀ
"ਥਿੰਦ"ਰੱਬ ਤਾਂ ਮਿਲਦਾ ਏ ਉਹਿਨਾ
ਜਿਨ੍ਹਾਂ ਰੋਟੀ ਹੱਕ ਦੀ ਖਾਦੀ
ਇੰਜ: ਜਪਗਿੰਦਰ ਸਿੰਘ "ਥਿੰਦ"
(ਸਿਡਨੀ)
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ